ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੀ ਤਰਫ਼ੋਂ ਐਮ.ਐੱਚ.ਆਰ. ਵਿੱਦਿਆ ਮੰਦਰ ਗਣੇਸ਼ ਨਗਰ ਬਠਿੰਡਾ ਦੀ ਪਿ੍ੰਸੀਪਲ ਦੀਪਿਕਾ ਸ਼ਰਮਾ ਨੂੰ ਐੱਫ਼ਏਪੀ ਨੈਸ਼ਨਲ ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਚੰਡੀਗੜਯੂਨੀਵਰਸਿਟੀ ਵਿਖੇ ਹੋਇਆ ਹੈ | ਇਸ ਸਬੰਧੀ ਐਮ.ਐੱਚ.ਆਰ ਸੰਸਥਾ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ ਨੇ ਦੱਸਿਆ ਕਿ ਇੰਨੀ ਵੱਡੀ ਪ੍ਰਾਪਤੀ ਇਸ ਸਕੂਲ ਦੀ ਪਿ੍ੰਸੀਪਲ ਦੀਪਿਕਾ ਸ਼ਰਮਾ ਅਤੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕਾਂ ਦੀ ਟੀਮ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ¢ ਪ੍ਰੋਫੈਸਰ ਜੇ.ਪੀ ਸਿੰਗਾਲ ਚੌਧਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਪਿ੍ੰਸੀਪਲ ਦੀਪਿਕਾ ਸ਼ਰਮਾ ਪਿਛਲੇ ਦੋ ਸਾਲਾਂ ਤੋਂ ਇਸ ਸਕੂਲ ਦੇ ਮੁਖੀ ਹਨ¢ ਉਹ ਬਹੁਤ ਮਿਹਨਤੀ ਅਤੇ ਦੂਰ-ਦਰਸ਼ੀ ਸੋਚ ਵਾਲੇ ਹਨ¢ ਉਨ੍ਹਾਂ ਨੇ ਇਸ ਸਕੂਲ ਨੂੰ ਹੋਰ ਉਚਾਈਆਂ 'ਤੇ ਲਿਜਾਉਣ ਲਈ ਬਹੁਤ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਉਨਾਂ ਨੂੰ ਇਸ ਸਰਬੋਤਮ ਪਿ੍ੰਸੀਪਲ ਅਤੇ ਪ੍ਰਾਇਡ ਆਫ਼ ਸਕੂਲ ਐਵਾਰਡ ਦੇ ਰੂਪ ਵਿਚ ਮਿਲਿਆ¢ ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਰੇਨੂੰ ਗੋਇਨਕਾ, ਪਿ੍ੰਸੀਪਲ ਅਸ਼ਵਨੀ ਗੁਪਤਾ, ਪਿ੍ੰਸੀਪਲ ਮੁਨੀਸ਼ ਬਾਠਲਾ, ਪਿ੍ੰਸੀਪਲ ਮਿੱਤੂ ਬਾਠਲਾ ਵਲੋਂ ਪਿ੍ੰਸੀਪਲ ਦੀਪਿਕਾ ਸ਼ਰਮਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ¢