18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬੱਲ੍ਹੋ ਦੇ ਅਗਾਂਹਵਧੂ ਕਿਸਾਨ ਨਹੀਂ ਲਗਾਉਂਦੇ ਪਰਾਲੀ ਦੀ ਰਹਿੰਦ ਖੂਹਦ ਨੂੰ ਅੱਗ

ਅਜੀਤ ਡੈਸਕ 04-11-2025
ਚਾਉਕੇ, 3 ਨਵੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਬੱਲ੍ਹੋ ਦੇ ਅਗਾਂਹਵਧੂ ਕਿਸਾਨ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ 'ਚ ਰਹਿੰਦ ਖੂਹਦ ਨੂੰ ਬਿਨ੍ਹਾਂ ਅੱਗ ਲਗਾਏ ਫ਼ਸਲ ਦੀ ਬਿਜਾਈ ਕਰਦੇ ਹਨ | ਪਿੰਡ ਬੱਲ੍ਹੋ ਦੇ ਕਿਸਾਨ ਭਰਾ ਕਮਲਵੀਰ ਸਿੰਘ ਤੇ ਅਮਰਵੀਰ ਸਿੰਘ ਦਾ ਕਹਿਣਾ ਹੈ ਕਿ ਉਹ 3 ਸਾਲਾਂ ਤੋਂ ਪਰਾਲੀ ਨੂੰ ਸਾੜਨ ਤੋ ਬਿਨ੍ਹਾਂ ਹੀ ਪਰਾਲੀ ਨੂੰ ਖੇਤ 'ਚ ਹੀ ਪਲਟਾਵੇ ਹੱਲਾਂ ਨਾਲ ਵਾਹ ਦਿੰਦੇ ਹਨ­ ਕਿਉਂਕਿ ਪਰਾਲੀ 'ਚ ਪੋਟਾਸ਼, ਨਾਈਟ੍ਰੋਜਨ ਤੇ ਫਾਸਫੋਰਸ ਆਦਿ ਹੋਰ ਤੱਤ ਹੋਣ ਕਾਰਨ ਕਣਕ ਤੇ ਹੋਰਨਾਂ ਫ਼ਸਲ ਲਈ ਲਾਭਦਾਇਕ ਹੰਦੀ ਹੈ | ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਲਗਾਤਰ ਖੇਤ 'ਚ ਵਾਹੁਣ ਨਾਲ ਕੁਦਰਤੀ ਖਾਦ ਵੀ ਮਿਲਦੀ ਹੈ | ਕਣਕ ਤੇ ਆਲੂ ਦੀ ਫ਼ਸਲ 'ਚ ਯੂਰੀਆਂ ਤੇ ਰੇਹ, ਸਪਰੇਅ ਦੇ ਖਰਚੇ ਘੱਟ ਜਾਂਦੇ ਹਨ ਤੇ ਝਾੜ ਚ ਵੀ ਵਾਧਾ ਹੁੰਦਾ ਹੈ | ਕਿਸਾਨ ਸਰਬਜੀਤ ਸਿੰਘ ਪਿਛਲੇ ਕਈ ਸਾਲਾਂ ਤੋ ਤਕਰੀਬਨ 20 ਏਕੜ 'ਚ ਸੁਪਰ ਸੀਡਰ ਨਾਲ ਸਿੱਧੀ ਬਿਜਾਈ ਕਰਦਾ ਹੈ ਤੇ ਪਲਟਾਵੇ ਹੱਲਾਂ ਨਾਲ ਵਾਹ ਕੇ ਆਲੂਆਂ ਦੀ ਬਿਜਾਦ ਕੀਤੀ ਜਾਂਦੀ ਹੈ | ਇਸ ਕਿਸਾਨ ਦਾ ਕਹਿਣਾ ਹੈ ਕਿ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਪਲੀਤ ਹੁੰਦਾ ਹੈ ਉਥੇ ਹੀ ਧਰਤੀ ਚ ਉਪਜਾਊ ਤੱਤ ਤੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ | ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਵਾਤਾਵਰਨ ਪ੍ਰਤੀ ਸੰਜੀਦਾ ਹੋਣ ਕਾਰਨ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੱਠਾਂ ਬਣਾਉਦਾ ਹੈ | ਕਿਸਾਨ ਕਰਮਜੀਤ ਸਿੰਘ ਤੇ ਸਾਹੂ ਸਿੰਘ ਵੀ ਕਈ ਸਾਲਾਂ ਤੋ ਪਰਾਲੀ ਨੂੰ ਅੱਗ ਨਾ ਲਾ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇ ਰਹੇ ਹਨ | ਅਗਾਂਹਵਧੂ ਕਿਸਾਨ ਅਵਤਾਰ ਸਿੰਘ ਟੋਫੀ ਨੰਬਰਦਾਰ ਪਰਾਲੀ ਨੂੰ ਸਾੜਿਆਂ ਬਿਨ੍ਹਾਂ ਹੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ | ਬੱਲ੍ਹੋ ਦੇ ਹੋਰਨਾਂ ਕਿਸਾਨਾਂ 'ਚ ਧਰਮਪ੍ਰੀਤ ਸਿੰਘ, ਸਤਿਗੁਰ ਸਿੰਘ, ਰਮਨਦੀਪ ਸਿੰਘ ਅਤੇ ਦਵਿੰਦਰ ਸਿੰਘ ਨੇ ਪਰਾਲੀ ਨੂੰ ਸਾੜਨ ਤੋ ਬਿਨ੍ਹਾਂ ਹੀ ਸਿੱਧੀ ਬਿਜਾਈ ਜਾਂ ਪਰਾਲੀ ਦੀਆਂ ਗੱਠਾਂ ਬਣਾਉਦੇ ਹਨ | ਵਰਣਨਯੋਗ ਹੈ ਕਿ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਅਰਮਜੀਤ ਕੌਰ ਨੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਰਾਲੀ ਦੀਆ ਬੇਲਰ ਮਸ਼ੀਨ ਨਾਲ ਗੱਠਾਂ ਬਨਾਉਣ ਦਾ ਕੰਮ ਮੁਫ਼ਤ 'ਚ ਕੀਤਾ ਜਾ ਰਿਹਾ ਹੈ | ਇਸ ਵਾਰੇ ਪਿੰਡ ਦੇ ਸਪੀਕਰ ਰਾਹੀਂ ਅਨਾਊਸਮੈਂਟ ਕੀਤੀ ਜਾਂਦੀ ਹੈ | ਇਸ ਤੋਂ ਪਹਿਲਾ ਪਿਛਲੇ ਸਾਲਾਂ ਚ ਪਰਾਲੀ ਨੂੰ ਅੱਗ ਨਾ ਲਾਉਣ
ਪਿਛਲੀ ਖ਼ਬਰ ਹੌਟ ਮਿਕਸ ਪਲਾਂਟ ਐਸੋਸੀਏਸ਼ਨ ਪੰਜਾਬ ਨੇ ਭਿ੍ਸ਼ਟਾਚਾਰ ਮਾਮਲੇ 'ਚ ਕੀਤੇ ਅਹਿਮ ਖ਼ੁਲਾਸੇ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।