19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਅਜੀਤ ਡੈਸਕ 04-11-2025

ਮੌੜ ਮੰਡੀ, 3 ਨਵੰਬਰ (ਗੁਰਜੀਤ ਸਿੰਘ ਕਮਾਲੂ)-ਟਾਂਕ ਕਸ਼ੱਤਰੀ ਸਭਾ ਅਤੇ ਸਮੂਹ ਨਾਮਦੇਵ ਭਾਈਚਾਰੇ ਵੱਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 755 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ | ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਗੁਰਬਾਣੀ ਕੀਰਤਨ ਦਾ ਲਾਹਾ ਲਿਆ | ਭੋਗ ਮੌਕੇ ਡਾ.ਪ੍ਰੀਤਇੰਦਰ ਸਿੰਘ ਰੋਮੀ ਸੇਖੋਂ ਨੇ ਵੀ ਹਾਜ਼ਰੀ ਭਰੀ | ਭੋਗ ਉਪਰੰਤ ਸਭਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਗੁਰੂ ਜੀ ਦਾ ਲੰਗਰ ਅਤੁਟ ਵਰਤਿਆ | ਇਸ ਮੌਕੇ ਸੁਖਚੈਨ ਸਿੰਘ ਸਿੱਧੂ ਸਾਬਕਾ ਪ੍ਰਧਾਨ, ਹਰਭਜਨ ਸਿੰਘ ਮਾਈਸਰਖਾਨਾ, ਗੁਰਜੀਤਪਾਲ ਸਿੰਘ ਗਿੰਨੀ, ਗੁਰਮੇਲ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ੍ਹ ਤੋਂ ਇਲਾਵਾ ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ, ਰੌਸ਼ਨ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਖ਼ਜ਼ਾਨਚੀ, ਸੁਰਜੀਤ ਸਿੰਘ, ਸਿਮਰਜੀਤ ਕੌਰ ਕੌਂਸਲਰ ਭਗਤ ਸਿੰਘ, ਮਾਸਟਰ ਤਿ੍ਲੋਚਨ ਸਿੰਘ, ਚਰਨਜੀਤ ਸਿੰਘ ਜੱਸਲ, ਸੱਤੀ ਮੌੜ, ਅਮਨਪ੍ਰੀਤ ਸਿੰਘ ਪੀਟੀ, ਗੁਰਦੀਪ ਸਿੰਘ, ਗਗਨਦੀਪ ਸਿੰਘ, ਗੁਰਅਸੀਸ ਸਿੰਘ ਗੈਵੀ ਕੈਨੇਡਾ, ਜਸਕਰਨਪ੍ਰੀਤ ਸਿੰਘ ਕੈਨੇਡਾ, ਵਿਕਰਮ ਸਿੰਘ ਕੈਨੇਡਾ ਤੋਂ ਇਲਾਵਾ ਟਾਂਕ ਕਸ਼ੱਤਰੀ ਸਭਾ ਦੇ ਸਮੂਹ ਅਹੁਦੇਦਾਰ ਅਤੇ ਸਮੁੱਚਾ ਭਾਈਚਾਰਾ ਹਾਜ਼ਰ ਸੀ |

ਪਿਛਲੀ ਖ਼ਬਰ ਸਾਬਕਾ ਸੈਨਿਕਾਂ ਪੈਨਸ਼ਨਰਾਂ, ਵਿਧਵਾਵਾਂ ਸੰਬੰਧੀ ਕੈਂਪ 17 ਤੱਕ <br/> ਅਗਲੀ ਖ਼ਬਰ ਫ਼ਾਜ਼ਿਲਕਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।