06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025
ਲਹਿਰਾ ਮੁਹੱਬਤ, 19 ਅਕਤੂਬਰ (ਸੁਖਪਾਲ ਸਿੰਘ ਸੁੱਖੀ)- ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਦੇ ਕਲਾਸ ਚੋਂ 5 ਅਚੀਵਰਜ ਦੇ ਵਿਦਿਆਰਥੀਆਂ ਨੇ ਇਕ ਵਿਸ਼ੇਸ਼ ਦੀਵਾਲੀ ਅਸੈਂਬਲੀ ਪੇਸ਼ ਕੀਤੀ ਜਿਸ ਵਿਚ ਸਵੇਰ ਦੀ ਪ੍ਰਾਰਥਨਾ, ਜ਼ੀ ਗੀਤ, ਗੀਤ, ਨਾਚ ਅਤੇ ਕਲਾਸ 3 ਅਚੀਵਰਜ ਦੁਆਰਾ ਇੱਕ ਨਾਟਕ ਰਾਹੀਂ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਤਿਉਹਾਰ ਦਾ ਸੰਦੇਸ਼ ਦਿੱਤਾ ਗਿਆ | ਕਲਾਸ 1 ਤੋਂ 3 ਦੇ ਵਿਦਿਆਰਥੀਆਂ ਨੇ ਆਓ ਦੀਵਾਲੀ ਬਾਰੇ ਗੱਲ ਕਰੀਏ ਗਤੀਵਿਧੀ ਵਿੱਚ ਹਿੱਸਾ ਲਿਆ | ਦੀਵਾਲੀ ਨਾਲ ਜੁੜੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |ਕਲਾਸ 4 ਅਤੇ 5 ਦੇ ਵਿਦਿਆਰਥੀਆਂ ਨੇ ਅੱਗ ਤੋਂ ਬਿਨਾਂ ਖਾਣਾ ਪਕਾਉਣਾ ਗਤੀਵਿਧੀ ਵਿੱਚ ਹਿੱਸਾ ਲਿਆ, ਅੱਗ ਤੋਂ ਬਿਨਾਂ ਸੁਆਦੀ ਮਿਠਾਈਆਂ ਤਿਆਰ ਕੀਤੀਆਂ | ਇਸ ਉਦੇਸ਼ ਲਈ ਇੱਕ ਅੱਗ ਰਹਿਤ ਖਾਣਾ ਪਕਾਉਣ ਦਾ ਮੁਕਾਬਲਾ ਕਰਵਾਇਆ ਗਿਆ | ਨੌਜਵਾਨ ਸ਼ੈੱਫਾਂ ਨੇ ਕਈ ਨਵੀਨਤਾਕਾਰੀ ਪਕਵਾਨ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਗ੍ਰੇਡ 9 ਅਤੇ 10 ਦੇ ਵਿਦਿਆਰਥੀਆਂ ਨੇ ਇੰਟਰ ਹਾਊਸ ਰੰਗੋਲੀ ਬਣਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ |ਚਾਰਾਂ ਹਾਊਸਾਂ ਦੇ ਬੱਚਿਆਂ ਨੇ ਇਸ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸੁੰਦਰ ਰੰਗੋਲੀ ਡਿਜ਼ਾਈਨ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਸ੍ਰੀਮਤੀ ਨਮਿਤਾ ਬਾਂਸਲ ਅਤੇ ਪਿ੍ੰਸੀਪਲ ਸ਼੍ਰੀਮਤੀ ਗੀਤਾ ਪਿੱਲੇ ਨੇ ਪਕਵਾਨਾਂ ਦਾ ਸੁਆਦ ਚੱਖਿਆ ਅਤੇ ਉਨ੍ਹਾਂ ਦੀ ਰਚਨਾਤਮਿਕਤਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਦੀ ਮਹੱਤਤਾ ਨੂੰ ਜਗਾਉਣਾ ਸੀ | ਸਕੂਲ ਪਰਿਵਾਰ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਿਰਜਣਾਤਮਿਕਤਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਕਿਸਾਨ ਬੀਬੀਆਂ ਦੀ ਬਣਾਈ 15 ਮੈਂਬਰੀ ਕਮੇਟੀ ਅਗਲੀ ਖ਼ਬਰ ਕਲੇਰ ਸਕੂਲ ਦੇ ਵਿਹੜੇ 'ਚ 69ਵੀਆਂ ਪੰਜਾਬ ਰਾਜ ਖੇਡਾਂ ਦੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।