ਰਾਮਪੁਰਾ ਫੂਲ, 19 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਮਾਤਾ ਰਾਣੀ ਦੇ ਸਾਲਾਨਾ ਝੰਡਿਆਂ ਦੀ ਸ਼ੋਭਾ ਯਾਤਰਾ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਗਈ, ਜਿਸ ਵਿਚ ਸ਼ਹਿਰ ਦੀਆ ਕਰੀਬ 21 ਜਾਗਰਣ ਮੰਡਲੀਆਂ ਨੇ ਭਾਗ ਲਿਆ¢ ਸ਼ੋਭਾ ਯਾਤਰਾ ਦੌਰਾਨ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆ ਝਾਕੀਆਂ ਨੇ ਸਾਰੇ ਦਰਸ਼ਕਾਂ ਦਾ ਮਨ ਮੋਹਿਆ, ਬੈਂਡ ਵਾਜਿਆਂ ਦੀ ਧੁੰਨ 'ਚ ਨੱਚਦੇ ਹੋਏ ਭਗਤਾਂ ਨੇ ਜੋਸ਼ ਨਾਲ ਹਿੱਸਾ ਲਿਆ¢ ਇਸ ਤੋਂ ਇਲਾਵਾ ਭਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਭੰਡਾਰੇ ਲਗਾਏ ਗਏ¢ ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ, ਛਬੀਲਾਂ ਤੇ ਠੰਡੇ ਪਾਣੀ ਦੀ ਵਿਵਸਥਾ ਕੀਤੀ ਗਈ¢ ਸਾਰੇ ਸਮਾਗਮ ਦÏਰਾਨ ਭਗਤੀ ਮਈ ਵਾਤਾਵਰਨ ਬਣਿਆ ਰਿਹਾ ਅਤੇ ਲੋਕ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਆਤਮਿਕ ਅਨੰਦ ਪ੍ਰਾਪਤ ਕਰਦੇ ਰਹੇ¢ ਇਹ ਯਾਤਰਾ ਨਾ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਸੀ ਸਗੋਂ ਭਾਈਚਾਰੇ ਅਤੇ ਸਾਂਝ ਦੀ ਵੀ ਇੱਕ ਚੰਗੀ ਮਿਸਾਲ ਸੀ¢ ਇਸ ਮÏਕੇ ਗੱਲਬਾਤ ਕਰਦਿਆ ਜੱਸੀ ਬਾਬਾ ਨੇ ਦੱਸਿਆ ਕਿ 26 ਜੁਲਾਈ ਨੂੰ ਮਾਤਾ ਚਿੰਤਾਪੁਰਨੀ ਦੇ ਦਰਬਾਰ ਵਿਖੇ ਪਹੁੰਚ ਕੇ ਝੰਡਿਆਂ ਨੂੰ ਮਾਤਾ ਰਾਣੀ ਦੇ ਦਰਬਾਰ ਵਿਖੇ ਅਰਪਿਤ ਕੀਤਾ ਜਾਵੇਗਾ¢ ਇਸ ਮੌਕੇ ਮਾਤਾ ਨੈਣਾ ਦੇਵੀ ਭੰਡਾਰਾ ਸੁਸਾਇਟੀ ਦੇ ਪ੍ਰਧਾਨ ਅਜੀਤਪਾਲ ਟੈਣੀ ਜÏੜਾ, ਜਰਨਲ ਸਕੱਤਰ ਪਵਨ ਸ਼ਰਮਾ, ਸੁਖਮੰਦਰ ਰਾਮਪੁਰਾ ਤੋਂ ਇਲਾਵਾ ਹੋਰਨਾਂ ਮੈਂਬਰਾਂ ਅਤੇ ਅÏਰਤਾਂ ਨੇ ਸਾਂਝੇ ਤੌਰ 'ਤੇ ਪੂਰਨ ਸਹਿਯੋਗ ਦਿੱਤਾ¢