16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਜਾਨ ਲੇਵਾ ਹਮਲੇ 'ਚ ਇਕ ਜ਼ਖ਼ਮੀ

ਅਜੀਤ ਡੈਸਕ 17-07-2025
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਰਿਫ਼ਾਇਨਰੀ ਦੀ ਇਕ ਕੰਪਨੀ ਵਿਚ ਤੈਨਾਤ ਮੁਲਾਜ਼ਮ ਅਭਿਸ਼ੇਕ ਸ਼ੁਕਲਾ ਪੁੱਤਰ ਅਮਰੇਸ਼ ਸ਼ੁਕਲਾ ਵਾਸੀ ਭਿਸੀਆਣਾ ਡਿਊਟੀ 'ਤੇ ਜਾਣ ਲਈ ਬੀਤੀ 13 ਜੁਲਾਈ ਨੂੰ ਦੇਰ ਸ਼ਾਮ ਸਥਾਨਕ ਖੂਹ ਵਾਲਾ ਚੌਂਕ ਵਿਖੇ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਕੰਪਨੀ ਦੇ ਹੀ ਇਕ ਹੋਰ ਮੁਲਾਜ਼ਮ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਭਿਸ਼ੇਕ ਸ਼ੁਕਲਾ 'ਤੇ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਜੇਬ ਵਿਚੋਂ ਕਰੀਬ 20 ਹਜ਼ਾਰ ਰੁਪਏ ਵੀ ਉਥੇ ਡਿੱਗ ਪਏ, ਜੋ ਹਮਲਾਵਰ ਚੁੱਕ ਕੇ ਲੈ ਆਪਣੇ ਨਾਲ ਲੈ ਗਏ | ਜ਼ਖ਼ਮੀ ਅਭਿਸ਼ੇਕ ਸ਼ੁਕਲਾ ਵਾਸੀ ਭਿਸੀਆਣਾ ਦੇ ਬਿਆਨਾਂ 'ਤੇ ਰਾਮਾਂ ਪੁਲਿਸ ਨੇ ਉਕਤ ਗੁਰਵਿੰਦਰ ਸਿੰਘ ਅਤੇ ਉਸ ਦੇ ਅੱਧੀ ਦਰਜਨ ਦੇ ਕਰੀਬ ਸਾਥੀਆਂ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ | ਜ਼ਖ਼ਮੀ ਅਭਿਸ਼ੇਕ ਸ਼ੁਕਲਾ ਨੇ ਰੰਜਿਸ਼ ਦਾ ਕਾਰਨ ਦੱਸਦਿਆਂ ਕਿਹਾ ਕਿ ਉਕਤ ਗੁਰਵਿੰਦਰ ਸਿੰਘ ਆਪਣੀ ਡਿਊਟੀ ਤੋਂ ਬਿਨ੍ਹਾਂ ਦੱਸੇ ਕਰੀਬ ਤਿੰਨ ਘੰਟਿਆਂ ਲਈ ਕਿਤੇ ਚਲਿਆ ਗਿਆ ਸੀ, ਜਿਸ ਸਬੰਧੀ ਉਸਨੇ ਕੰਪਨੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ | ਇਸੇ ਰੰਜਿਸ਼ ਦੇ ਤਹਿਤ ਹੀ ਗੁਰਵਿੰਦਰ ਸਿੰਘ ਨੇ ਆਪਣੇ ਅੱਧੀ ਦਰਜਨ ਸਾਥੀਆਂ ਨਾਲ ਮਿਲਕੇ ਉਸ 'ਤੇ ਜਾਨਲੇਵਾ ਹਮਲਾ ਕਰਕੇ ਉਸਦੇ ਸੱਟਾਂ ਮਾਰੀਆਂ ਹਨ | ਮਾਮਲੇ ਦੀ ਜਾਂਚ ਏ. ਐੱਸ. ਆਈ. ਗਿਆਨ ਚੰਦ ਕਰ ਰਹੇ ਹਨ |

ਪਿਛਲੀ ਖ਼ਬਰ ਪੰਚਾਇਤੀ ਉਪ ਚੋਣਾਂ ਲਈ ਜ਼ਿਲ੍ਹੇ 'ਚ ਤੀਸਰੇ ਦਿਨ 9 ਨਾਮਜ਼ਦਗੀ ਪੱਤਰ ਹੋਏ ਦਾਖ਼ਲ <br/> ਅਗਲੀ ਖ਼ਬਰ ਲਿਖਤੀ ਦਰਖਾਸਤ ਦੇ ਆਧਾਰ 'ਤੇ ਲਾਇਸੰਸ ਰੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।