15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨੌਜਵਾਨ ਭਾਰਤ ਸਭਾ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਦੀ 15 ਮੈਂਬਰੀ ਇਲਾਕਾ ਕਮੇਟੀ (ਮੋਜ਼ਮ) ਦੀ ਚੋਣ <br/>

ਅਜੀਤ ਡੈਸਕ 27-12-2025
ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਨੌਜਵਾਨ ਭਾਰਤ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੀ 15 ਮੈਂਬਰੀ ਇਲਾਕਾ ਕਮੇਟੀ (ਮੋਜ਼ਮ) ਦੀ ਚੋਣ ਕੀਤੀ ਗਈ ਜਿਸ ਵਿਚ ਇਸ ਇਲਾਕੇ ਦੇ 7 ਪਿੰਡਾਂ ਦੇ ਨੌਜਵਾਨ ਨੇ ਭਾਗ ਲਿਆ | ਇਸ ਮੌਕੇ ਨੌਜਵਾਨਾਂ ਨੂੰ ਸਾਡੇ ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਜਥੇਬੰਦ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਹਰਜਿੰਦਰ ਸਿੰਘ ਖੋਖਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਆਗੂ ਰਾਜਨ ਮੁਹਾਰ ਸੋਨਾ ਨੇ ਕਿਹਾ ਕਿ ਬਾਰਡਰ ਪੱਟੀ ਦੇ ਇਹ ਪਿੰਡ ਆਏ ਸਾਲ ਕਿਸੇ ਨਾ ਕਿਸੇ ਸੰਕਟ ਕਦੇ ਜੰਗ ਤੇ ਕਦੇ ਹੜ੍ਹ ਦੀ ਮਾਰ ਝੱਲਦੇ ਆ ਰਹੇ ਹਨ ਪਰ ਸਰਕਾਰ ਨੇ ਕਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ | ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਦੀ ਮੰਗਾਂ ਹਮੇਸ਼ਾ ਤੋਂ ਹੀ ਲਟਕਦੀਆਂ ਆ ਰਹੀਆਂ ਹਨ | ਸੋ ਇਸ ਕਰਕੇ ਨੌਜਵਾਨਾਂ ਨੂੰ ਇੱਕਜੁੱਟ ਕਰਕੇ ਜਥੇਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸਰਕਾਰ ਖ਼ਿਲਾਫ਼ ਵੱਡੇ ਸੰਘਰਸ਼ ਉਲੀਕੇ ਜਾ ਸਕਣ | ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰੀ ਸ਼ਹੀਦ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲਈ 'ਤੇ ਵਿਦੇਸ਼ਾਂ ਚੋ ਵਾਪਸ ਪਰਤ ਕੇ ਬਿ੍ਟਿਸ਼ ਸਾਮਰਾਜ ਵਿਰੁੱਧ ਲੋਕਾਂ ਨੂੰ ਇਕੱਠਾ ਕੀਤਾ | ਇਸ ਮੌਕੇ ਜਦੋਂ ਪੰਜਾਬ ਵਿਚ ਪੰਜਾਬ ਸਰਕਾਰ ਨੇ ਅਣ ਐਲਾਨੀ ਐਮਰਜੈਂਸੀ ਲਗਾ ਕੇ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਅਤੇ ਪੰਜਾਬ ਵਿਚਲੇ ਹਰ ਸੰਘਰਸ਼ ਹਰ ਅੰਦੋਲਨ ਹਰ ਧਰਨੇ ਨੂੰ ਡੰਡੇ ਦੇ ਜ਼ੋਰ 'ਤੇ ਕੁਚਲਿਆ ਜਾ ਰਿਹਾ ਹੈ | ਅਜਿਹੇ ਸਮੇਂ ਜਦੋਂ ਦੁਨੀਆ ਭਰ ਵਿਚ ਉਥੱਲ ਪੁਥਲ ਮੱਚੀ ਹੋਈ ਹੈ, ਦੁਨੀਆ ਭਰ ਦੇ ਨੌਜਵਾਨ ਇੱਕ ਤਬਦੀਲੀ ਦੀ ਭਾਲ ਵਿਚ ਆਪਣੀਆਂ ਸਰਕਾਰਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਤਖ਼ਤਾ ਪਲਟ ਕਰਨ ਦੀ ਰਾਹ 'ਤੇ ਹਨ | ਉਦੋਂ ਇਸ ਸਮੇਂ ਪੰਜਾਬ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਨਾ ਇੱਕ ਖ਼ਾਸ ਮੌਕਾ ਬਣ ਜਾਂਦਾ ਹੈ ਹੈ ਤਾਂ ਜੋ ਅਸੀਂ ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਸਕੀਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਤੇਜ਼ ਕਰ ਸਕੀਏ | ਇਸ ਮੌਕੇ ਰਮਨ ਮੁਹਾਰ ਸੋਨਾ ਨੂੰ ਪ੍ਰਧਾਨ, ਧਰਮਪ੍ਰੀਤ ਮਨਸਾ ਨੂੰ ਮੀਤ ਪ੍ਰਧਾਨ, ਸੁਖਦੇਵ ਮੁਹਾਰ ਸੋਨਾ ਨੂੰ ਸਕੱਤਰ, ਬਲਵਿੰਦਰ ਗਾਗਣ ਕੇ ਨੂੰ ਸਹਾਇਕ ਸਕੱਤਰ, ਸਤਨਾਮ ਭਵਾਨੀ ਨੂੰ ਪ੍ਰੈੱਸ ਸਕੱਤਰ, ਰਮਨ ਭਵਾਨੀ ਨੂੰ ਸਹਾਇਕ ਪ੍ਰੈੱਸ ਸਕੱਤਰ,ਅਮਨ ਮਨਸਾ ਨੂੰ ਖ਼ਜ਼ਾਨਚੀ, ਮੰਗਲ ਮੋਜ਼ਮ ਨੂੰ ਸਹਾਇਕ ਖ਼ਜ਼ਾਨਚੀ, ਮਨਪ੍ਰੀਤ ਮੁਹਾਰ ਸੋਨਾ ਨੂੰ ਸੋਸ਼ਲ ਮੀਡੀਆ ਵਰਕਰ ਅਤੇ ਵਿਕਰਮ ਮੁਹਾਰ ਸੋਨਾ, ਕੁਲਵੰਤ ਮੁਹਾਰ ਸੋਨਾ, ਗੁਰਦੇਵ ਸਲੇਮਸ਼ਾਹ , ਰਾਜਨ ਮੁਹਾਰ ਸੋਨਾ, ਜੱਗਾ ਮੁਹਾਰ ਜਮਸ਼ੇਰ ਨੂੰ ਇਲਾਕਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ |

ਪਿਛਲੀ ਖ਼ਬਰ ਪਾਕਿ ਨੇ ਐੱਲ.ਓ.ਸੀ. 'ਤੇ ਸੁਰੱਖਿਆ ਨੂੰ ਹਾਈ ਅਲਰਟ 'ਤੇ ਰੱਖਿਆ <br/> ਅਗਲੀ ਖ਼ਬਰ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।