02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਾਕਿਯੂ ਪੰਜਾਬ ਵਲੋਂ ਵੋਟਾਂ 'ਚ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ <br/>

ਗੱਲਬਾਤ ਕਰਦੇ ਹੋਏ ਭਾਕਿਯੂ ਪੰਜਾਬ ਦੇ ਸੂਬਾ ਇੰਚਾਰਜ ਗੈਰੀ ਸਿੰਘ ਬੰਡਾਲਾ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਸੂਬਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਸੰਧੂ ਅਤੇ ਹੋਰ | ਅਜੀਤ ਤਸਵੀਰ <br/> 08-12-2025
ਜ਼ੀਰਾ, 7 ਦਸੰਬਰ (ਹਰਜੀਤ ਸਿੰਘ ਗਿੱਲ)-ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਹੋਏ ਝਗੜਿਆਂ ਕਰਕੇ ਦੂਰ ਅੰਦੇਸ਼ੀ ਵਾਲੇ ਜਾਗਰੂਕ ਵਿਅਕਤੀ ਚਿੰਤਤ ਹਨ | ਇਸ ਸਬੰਧ ਵਿਚ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ, ਹਰਦੀਪ ਸਿੰਘ ਗਿੱਲ ਕਰਮੂੰਵਾਲਾ ਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਸੂਬਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਜ਼ੀਰਾ ਅਤੇ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਸਮੇਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੀਆਂ ਜੋ ਆਪਸੀ ਝੜਪਾਂ ਹੋਈਆਂ ਹਨ, ਇਹ ਚਿੰਤਾਜਨਕ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਝਗੜਿਆਂ ਦਾ ਸਮਾਜ ਵਿਚ ਬਹੁਤ ਗ਼ਲਤ ਅਸਰ ਜਾਂਦਾ ਹੈ | ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਵੋਟਾਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਇਨ੍ਹਾਂ ਵੋਟਾਂ ਪਿੱਛੇ ਲੋਕਾਂ ਦੇ ਲੜਾਈਆਂ ਝਗੜੇ ਹੋ ਜਾਂਦੇ ਉਨ੍ਹਾਂ ਕਰਕੇ ਆਪਸੀ ਭਾਈਚਾਰਕ ਸਾਂਝਾਂ ਕਈ ਵਾਰ ਤਾਂ ਸਦਾ ਲਈ ਹੀ ਟੁੱਟ ਜਾਂਦੀਆਂ ਹਨ | ਇਨ੍ਹਾਂ ਝਗੜਿਆਂ ਵਿਚ ਜ਼ਖ਼ਮੀ ਹੋਣ ਕਾਰਨ ਕਈ ਤਾਂ ਥਾਣੇ-ਕਚਹਿਰੀਆਂ ਅਤੇ ਹਸਪਤਾਲਾਂ ਦੇ ਚੱਕਰਾਂ ਵਿਚ  ਬੁਰੀ ਤਰ੍ਹਾਂ ਉਲਝ  ਜਾਂਦੇ ਹਨ | ਇਸ ਲਈ ਲੋਕਾਂ ਨੂੰ ਕਿਸੇ ਵੀ ਰਾਜਨੀਤਿਕ ਲੀਡਰ ਪਿੱਛੇ ਲੱਗ ਕੇ ਕਿਸੇ ਲੜਾਈ ਝਗੜੇ ਜਾਂ ਬਹਿਸ ਬਾਜ਼ੀ ਵਿਚ ਨਹੀਂ ਪੈਣਾ ਚਾਹੀਦਾ | ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ 14 ਦਸੰਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ 'ਚ ਲੋਕਾਂ ਨੂੰ ਪੰਜਾਬ ਦਾ ਮਾਹੌਲ ਸ਼ਾਂਤਮਈ ਬਣਾ ਕੇ  ਰੱਖਣ ਦੀ ਅਪੀਲ ਕੀਤੀ ਹੈ | ਇਸ ਮੌਕੇ ਰਣਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ, ਸਤਵੰਤ ਸਿੰਘ ਜ਼ਿਲ੍ਹਾ ਸਕੱਤਰ, ਗੁਰਜੀਤ ਸਿੰਘ ਆਈ.ਟੀ ਸੈੱਲ ਜ਼ਿਲ੍ਹਾ ਟੀਮ, ਸੁਖਚੈਨ ਸਿੰਘ ਬਲਾਕ ਪ੍ਰਧਾਨ ਜ਼ੀਰਾ, ਸਤਵਿੰਦਰ ਸਿੰਘ ਸੋਨਾ ਬਲਾਕ ਪ੍ਰਧਾਨ ਘੱਲ ਖ਼ੁਰਦ, ਮਹਿਲ ਸਿੰਘ, ਤਰਸੇਮ ਸਿੰਘ, ਰਿੰਦਾਂ ਗਿੱਲ, ਸਗਰ, ਨਛੱਤਰ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਮੱਲ੍ਹੀ, ਹਰਮੀਤ ਜ਼ੀਰਾ, ਕਾਲਾ ਸਿੰਘ, ਜਗਦੇਵ ਸਿੰਘ, ਸੁਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਦੀ ਵਿਦਿਆਰਥਣ ਸੁਨੈਨਾ ਨੇ ਪੂਰੇ ਪੰਜਾਬ 'ਚੋਂ 9ਵਾਂ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਅਬੋਹਰ ਅਤੇ ਬੱਲੂਆਣਾ ਵਿਚ ਕਿਸਾਨ ਯੂਨੀਅਨ ਸਿੱਧੂਪੁਰ ਹੋਈ ਖੇਰੂ-ਖੇਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।