02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੈਰ ਸਮਾਜੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਥਾਣਾ ਮੁਖੀ ਬਰਾੜ <br/>

ਅਜੀਤ ਡੈਸਕ 08-12-2025
ਤਲਵੰਡੀ ਭਾਈ, 7 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਥਾਣਾ ਤਲਵੰਡੀ ਭਾਈ ਦੇ ਇਲਾਕੇ ਅੰਦਰ ਗੈਰ ਸਮਾਜੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ, ਰਾਹੀਆਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਸ਼ਰਾਰਤੀ ਅਨਸਰ ਹੁਣ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਜੇਲ੍ਹ ਜ਼ਰੂਰ ਜਾਣਾ ਪਵੇਗਾ | ਇਹ ਪ੍ਰਗਟਾਵਾ ਥਾਣਾ ਤਲਵੰਡੀ ਭਾਈ ਦੇ ਐੱਸ.ਐੱਚ.ਓ. ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਬਣਾਈ ਰੱਖਣਾ ਪੁਲਿਸ ਦਾ ਮੁੱਖ ਮਨੋਰਥ ਹੈ, ਜਿਸ ਨੂੰ ਲੈ ਕੇ ਥਾਣਾ ਤਲਵੰਡੀ ਭਾਈ ਦੇ ਖੇਤਰ ਅੰਦਰ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਖੇਤਰ ਅੰਦਰ ਨੌਜਵਾਨਾਂ ਨੂੰ ਨਸ਼ੇ ਦੀਆਂ ਪੁੜੀਆਂ ਜਾਂ ਦਵਾਈਆਂ ਵੇਚਣ ਦੀ ਕਿਸੇ ਨੇ ਵੀ ਹਿਮਾਕਤ ਕੀਤੀ ਤਾਂ ਉਸ ਨੰੂ ਤੁਰੰਤ ਦਬੋਚ ਲਿਆ ਜਾਵੇਗਾ | ਜਦਕਿ ਲੋਕਾਂ ਨੂੰ ਇਨਸਾਫ਼ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਹਰ ਫ਼ਰਿਆਦੀ ਦੀ ਸੁਣਵਾਈ ਪਹਿਲ ਦੇ ਆਧਾਰ 'ਤੇ ਕਰਕੇ ਹਰ ਸੱਚੇ ਨਾਗਰਿਕ ਨੂੰ ਇਨਸਾਫ਼ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਅਬੋਹਰ ਅਤੇ ਬੱਲੂਆਣਾ ਵਿਚ ਕਿਸਾਨ ਯੂਨੀਅਨ ਸਿੱਧੂਪੁਰ ਹੋਈ ਖੇਰੂ-ਖੇਰੂ ਅਗਲੀ ਖ਼ਬਰ ਵਿਜੇ ਮਰਚੈਂਟ ਟਰਾਫੀ ਲਈ ਪੀ. ਸੀ. ਏ. ਅੰਡਰ-16 ਟੀਮ ਦਾ ਐਲਾਨ-ਪਾਰਸ ਧਮੀਜਾ ਕਪਤਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।