30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਚੋਣ ਪ੍ਰਚਾਰ ਸ਼ੁਰੂ <br/> ਜਨਰਲ ਇਸਤਰੀ ਜ਼ੋਨ ਲੈਪੋ ਲਈ ਚੋਣ ਲੜ ਰਹੀਆਂ ਬੀਬੀਆਂ 'ਚ ਸਖ਼ਤ ਮੁਕਾਬਲਾ <br/>

ਅਜੀਤ ਡੈਸਕ 08-12-2025
ਗੁਰੂਹਰਸਹਾਏ, 7 ਦਸੰਬਰ(ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜੋ 14 ਦਸੰਬਰ ਨੂੰ ਹੋ ਰਹੀਆਂ ਹਨ, ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ | ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਬਲਾਕ ਸੰਮਤੀ ਜੋਨ ਲੈਪੋ ਜੋ ਇਸਤਰੀ ਜਰਨਲ ਲਈ ਹੈ | ਬਲਾਕ ਸੰਮਤੀ ਲੈਪੋ ਜੋਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਕਿਰਨਦੀਪ ਕੌਰ ਪਿੰਡ ਚੁੱਘਾ, ਕਾਂਗਰਸ ਵਲੋਂ ਸਿਮਰਨ ਰਾਣੀ ਪਿੰਡ ਲੈਪੋ, ਆਮ ਆਦਮੀ ਪਾਰਟੀ ਤੋਂ ਵੀਰਪਾਲ ਕੌਰ ਪਿੰਡ ਗਹਿਰੀ ਅਤੇ ਭਾਜਪਾ ਵਲੋਂ ਕੁਲਵਿੰਦਰ ਕੌਰ ਪਿੰਡ ਕਾਹਨ ਸਿੰਘ ਵਾਲਾ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ | ਇਸ ਜੋਨ ਅਧੀਨ ਪਿੰਡ ਕਾਹਨ ਸਿੰਘ ਵਾਲਾ, ਪਿੰਡ ਚੁੱਘਾ, ਪਿੰਡ ਗਹਿਰੀ ਅਤੇ ਪਿੰਡ ਗੋਬਿੰਦਗੜ੍ਹ ਪੈਂਦੇ ਹਨ | ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਤਾਲਮੇਲ ਕਰਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਇਸ ਜ਼ੋਨ 'ਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਵੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਹੈ | ਭਾਜਪਾ ਵਲੋਂ ਵੀ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ | ਇਹਨਾਂ ਪਿੰਡਾਂ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ ਅਤੇ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਰਹੀ ਜਦ ਕਿ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ, ਕਾਂਗਰਸ ਤੀਜੇ ਨੰਬਰ 'ਤੇ ਰਹੀ ਸੀ | ਬਣੇ ਹਲਾਤਾਂ ਅਨੁਸਾਰ ਇਸ ਜ਼ੋਨ 'ਚ ਸ਼ੋ੍ਰਮਣੀ ਅਕਾਲੀ ਦਲ ਦਾ ਪੱਲੜਾ ਭਾਰੀ ਲੱਗ ਰਿਹਾ ਹੈ |

ਪਿਛਲੀ ਖ਼ਬਰ ਜਨਰਲ ਇਸਤਰੀ ਜ਼ੋਨ ਲੈਪੋ ਲਈ ਚੋਣ ਲੜ ਰਹੀਆਂ ਬੀਬੀਆਂ 'ਚ ਸਖ਼ਤ ਮੁਕਾਬਲਾ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ੰਕਰ ਕਟਾਰੀਆ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।