30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਨੇ ਲੋੜਵੰਦਾਂ ਨੂੰ ਕੱਪੜੇ ਵੰਡੇ <br/>

ਅਜੀਤ ਡੈਸਕ 08-12-2025
ਜ਼ੀਰਾ, 7 ਦਸੰਬਰ (ਹਰਜੀਤ ਸਿੰਘ ਗਿੱਲ)-ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋੜਵੰਦ ਆਦਮੀਆਂ, ਅÏਰਤਾਂ ਅਤੇ ਬੱਚਿਆਂ ਨੂੰ ਮੁਫ਼ਤ ਕੱਪੜੇ ਵੰਡੇ ਗਏ ਜਿਸ ਵਿਚ ਕੌਂਸਲ ਦੇ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਸਬੰਧ ਵਿਚ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਜ਼ੀਰਾ ਦੇ ਘੰਟਾ ਘਰ ਚੌਂਕ ਫ਼ਿਰੋਜ਼ਪੁਰ ਰੋਡ ਵਿਖੇ ਸੇਵਾ ਦੇ ਸਟਾਲ ਲਾਏ ਗਏ ਜੋ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਏ ਗਏ | ਇਸ ਮੌਕੇ ਅਸ਼ੋਕ ਕੁਮਾਰ ਪਲਤਾ, ਜਰਨੈਲ ਸਿੰਘ ਭੁੱਲਰ, ਬਲਵੀਰ ਸਿੰਘ ਕਪੂਰ, ਮਾਸਟਰ ਜੋਗਿੰਦਰ ਸਿੰਘ ਝੱਤਰਾ, ਰਿਟਾਇਰਡ ਐੱਸ.ਆਈ ਪ੍ਰਤਾਪ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਜਗਦੇਵ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਕਮੇਟੀ ਵਾਲੇ, ਤਰਸੇਮ ਸਿੰਘ ਅÏਲਖ, ਪਰਮਜੀਤ ਸਿੰਘ, ਨੰਬਰਦਾਰ ਚੰਦ ਸਿੰਘ, ਤਜਿੰਦਰ ਸਿੰਘ ਬੱਬੀ ਅਤੇ ਰਿਟਾਇਰਡ ਐੱਸ.ਪੀ ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੇਲਵੇ ਵਲੋਂ ਸਿਵਲ ਡਿਫੈਂਸ ਆਰਗੇਨਾਈਜ਼ੇਸ਼ਨ ਦਾ 63ਵਾਂ ਸਾਲਾਨਾ ਜਾਗਰੂਕਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ. ਸੀ. ਸੀ. ਕੈਡਿਟਸ ਨੇ ਮਨਾਇਆ ਇੰਡੀਆ ਆਰਮੀ ਫੋਰਸ ਫਲੈਗ ਡੇਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।