08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰਭੇਜ ਸਿੰਘ ਟਿੱਬੀ ਦੀ ਨਿਯੁਕਤੀ ਦਾ ਕੀਤਾ ਸਵਾਗਤ

ਸਰਬਜੀਤ ਕੌਰ ਬਰਾੜ <br/> 06-12-2025
ਮੁੱਦਕੀ, 5 ਦਸੰਬਰ (ਭਾਰਤ ਭੂਸ਼ਨ ਅਗਰਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਗੁਰਭੇਜ ਸਿੰਘ ਟਿੱਬੀ ਨੂੰ ਓ.ਬੀ.ਸੀ. ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਲਗਾਏ ਜਾਣ ਦਾ ਮੁੱਦਕੀ ਦੇ ਕਾਂਗਰਸੀ ਵਰਕਰਾਂ ਨੇ ਸਵਾਗਤ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਮ.ਸੀ. ਸਰਬਜੀਤ ਕੌਰ ਬਰਾੜ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਵਿੰਗ ਨੇ ਫੋਨ 'ਤੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕੁਲ ਹਿੰਦ ਕਾਂਗਰਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰਭੇਜ ਸਿੰਘ ਟਿੱਬੀ ਇਸ ਨਿਯੁਕਤੀ ਦੇ ਯੋਗ ਹਨ | ਉਨ੍ਹਾਂ ਕਿਹਾ ਕਿ ਗੁਰਭੇਜ ਸਿੰਘ ਟਿੱਬੀ ਗੁਰੂ ਨਾਨਕ ਕਾਲਜ ਸਟੂਡੈਂਟ ਯੂਨੀਅਨ ਪ੍ਰਧਾਨ ਤੋਂ ਐਨ.ਐੱਸ.ਯੂ.ਆਈ.'ਚ ਜ਼ਿਲ੍ਹਾ ਪੱਧਰ, ਫਿਰ ਯੂਥ ਕਾਂਗਰਸ 'ਚ ਜ਼ਿਲ੍ਹਾ ਡੈਲੀਗੇਟ ਉਪਰੰਤ ਸੂਬਾ ਜਨਰਲ ਸਕੱਤਰ ਤੋਂ ਬਾਅਦ ਹੁਣ ਆਲ ਇੰਡੀਆ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦਾ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਹੋਏ ਹਨ ਅਤੇ ਉਹ ਪੰਜਾਬ ਤੋਂ ਇਲਾਵਾ ਦੇਸ਼ ਭਰ 'ਚ ਓ.ਬੀ.ਸੀ. ਵਰਗ ਦੇ ਮੁੱਦਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ |

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਭਵਿੱਖ ਬਾਰੇ ਜਾਗਰੂਕ ਕਰਨ ਲਈ ਕੌਂਸਲਿੰਗ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਕਾਲੀ ਉਮੀਦਵਾਰ ਰਵਿੰਦਰ ਕੌਰ ਖੜਕੇ ਕੇ ਨੇ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਲਈ ਕਾਗ਼ਜ਼ ਕੀਤੇ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।