04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੋਗਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਦੀ ਮੀਟਿੰਗ

ਮੋਗਾ ਦੇ ਜੈਸਵਾਲ ਹੋਟਲ ਵਿਖੇ ਮੋਗਾ ਸ਼ਹਿਰ ਨੂੰ ਵਿਕਸਤ ਬਣਾਉਣ 'ਤੇ ਮੰਚ ਦਾ ਗਠਨ ਕਰਨ ਲਈ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੰਜੀਵ ਕੁਮਾਰ ਸੈਣੀ, ਨਾਲ ਹਨ ਵਿਨੋਦ ਬਾਂਸਲ, ਤਰਸੇਮ ਸਿੰਘ ਮੱਲਾ, ਦਵਿੰਦਰਪਾਲ ਸਿੰਘ ਰਿੰਪੀ, ਸੁਭਾਸ਼ ਪਲਤਾ, ਸੁਖਦਰਸ਼ਨ ਗਿੱਲ, ਬੁੱਗੀ ਜੈਸਵਾਲ, ਡਾ. ਪੇ੍ਰਮ ਸਿੰਘ ਤੇ ਹੋਰ | ਤਸਵੀਰ: ਜਸਪਾਲ ਸਿੰਘ ਬੱਬੀ <br/> 21-11-2025
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਜੈਸਵਾਲ ਹੋਟਲ ਵਿਖੇ ਮੋਗਾ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਦੀ ਵਿਸ਼ੇਸ਼ ਮੀਟਿੰਗ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵੀ ਡਾ. ਸੰਜੀਵ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਤੇ ਪ੍ਰੈਜ਼ੀਡੈਂਟ ਬਾਬਾ ਕੁੰਦਨ ਸਿੰਘ ਲਾਅ ਕਾਲਜ, ਸੁਭਾਸ਼ ਪਲਤਾ ਮੈਨੇਜਿੰਗ ਡਾਇਰੈਕਟਰ ਤੇ ਚੇਅਰਮੈਨ ਗੋਲਡਨ ਟਰੈਵਲ, ਸੁਖਦਰਸ਼ਨ ਸਿੰਘ ਗਿੱਲ ਫਿਨਲੈਂਡੀਆ, ਰਵਿੰਦਰ ਗੋਇਲ ਸੀ.ਏ. ਚੇਅਰਮੈਨ ਬਾਬਾ ਕੁੰਦਨ ਸਿੰਘ ਲਾਅ ਕਾਲਜ, ਡਾ. ਪ੍ਰੇਮ ਸਿੰਘ ਚੇਅਰਮੈਨ ਪ੍ਰੇਮ ਹਸਪਤਾਲ, ਰਾਕੇਸ਼ ਕੁਮਾਰ ਜੈਸਵਾਲ (ਬੁੱਗੀ) ਐਮ.ਡੀ. ਜੈਸਵਾਲ ਹੋਟਲ, ਡਾ. ਪੰਕਜ ਬਾਂਸਲ, ਬਾਂਸਲ ਹਸਪਤਾਲ, ਭੁਪਿੰਦਰ ਸਿੰਘ ਬਬਲੂ ਉੱਘੇ ਸਮਾਜ ਸੇਵੀ, ਮਨੋਜ ਮੋਂਗਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਐਡਵੋਕੇਟ ਰਮੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਦੀਪਕ ਗਰੋਵਰ, ਗੁਰਮੀਤ ਸਿੰਘ ਐਮ.ਡੀ. ਹੇਮ ਹਾਂਡਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਵਿਕਸਤ ਦੇਸ਼ਾਂ ਦੀ ਤਰਜ਼ 'ਤੇ ਮੋਗਾ ਸ਼ਹਿਰ ਦੇ ਵਿਕਾਸ ਸਬੰਧੀ ਵਿਚਾਰ ਗੋਸ਼ਟੀ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਮੋਗਾ ਸ਼ਹਿਰ ਜੋ ਪੰਜਾਬ ਦਾ ਇਕ ਪ੍ਰਾਚੀਨ ਸੰਸਕ੍ਰਿਤਕ ਤੇ ਵਪਾਰਕ ਮਹੱਤਤਾ ਰੱਖਣ ਵਾਲਾ ਸ਼ਹਿਰ ਹੈ, ਦੀ ਸਮੁੱਚੀ ਤਰੱਕੀ ਤੇ ਭਵਿੱਖੀ ਯੋਜਨਾ ਬਾਰੇ ਇਕ ਮਹੱਤਵਪੂਰਨ ਮੰਚ ਦੀ ਲੋੜ ਹੈ ਤਾਂ ਜੋ ਮੋਗਾ ਸ਼ਹਿਰ ਨੂੰ ਪੰਜਾਬ 'ਚੋਂ ਮੋਹਰੀ ਸ਼ਹਿਰ ਬਣਾਇਆ ਜਾ ਸਕੇ | ਮੋਗਾ ਸ਼ਹਿਰ ਵਿਚ ਕੁਝ ਖੇਤਰਾਂ ਵਿਚ ਪਾਣੀ ਦੀ ਸਪਲਾਈ ਦੀ ਕਮੀ, ਬਾਰਸ਼ ਦੌਰਾਨ ਪਾਣੀ ਖੜ੍ਹਾ ਹੋਣਾ, ਕਚਰਾ ਨਿਵਾਰਨ ਪ੍ਰਣਾਲੀ ਵਿਚ ਕਮਜ਼ੋਰ ਕੜੀਆਂ, ਹਰੇ ਭਰੇ ਵਾਤਾਵਰਨ ਦੀ ਘਾਟ ਤੇ ਆਧੁਨਿਕ ਸਹੂਲਤਾਂ ਦੀ ਮੰਦ ਰਫ਼ਤਾਰੀ ਇਨ੍ਹਾਂ ਗੰਭੀਰ ਮਸਲਿਆਂ ਨੂੰ ਹੱਲ ਕਰਨ ਲਈ ਵਿਕਸਤ ਦੇਸ਼ਾਂ ਦੇ ਮਾਡਲਾਂ ਤੋਂ ਪ੍ਰੇਰਿਤ ਕਰ ਕੇ ਮੋਗਾ ਦੀ ਵਿਸ਼ੇਸ਼ ਰਣਨੀਤੀ ਤਿਆਰ ਕਰਨ 'ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਦੇ ਅੰਤ 'ਚ ਇਹ ਫ਼ੈਸਲਾ ਲਿਆ ਗਿਆ ਕਿ ਮੋਗਾ ਨੂੰ ਇਕ ਮਾਡਲ ਸ਼ਹਿਰ ਵਜੋਂ ਤਿਆਰ ਕਰਨ ਲਈ ਬਹੁਪੱਖੀ ਯੋਜਨਾਬੱਧੀ, ਲੰਮੇ ਸਮੇਂ ਦੀ ਨੀਤੀ, ਆਧੁਨਿਕ ਤਕਨੀਕ, ਮਜ਼ਬੂਤ ਪ੍ਰਸ਼ਾਸਨਿਕ ਢਾਂਚਾ ਤੇ ਲੋਕ ਭਾਗੀਦਾਰੀ ਦੀ ਲੋੜ ਹੈ ਤਾਂ ਹੀ ਮੋਗਾ ਨੂੰ ਵਿਸ਼ਵ ਮਾਪਦੰਡਾਂ 'ਤੇ ਖਰਾ ਉਤਾਰਿਆ ਜਾ ਸਕਦਾ ਹੈ | ਇਸ ਮੌਕੇ ਸਟੇਟ ਅਵਾਰਡੀ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੂੰ ਕੈਨੇਡਾ ਤੋਂ ਵਾਪਸ ਪਰਤਣ 'ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸੁਭਾਸ਼ ਪਲਤਾ, ਤਰਸੇਮ ਸਿੰਘ ਮੱਲਾ, ਸੁਖਦਰਸ਼ਨ ਸਿੰਘ ਗਿੱਲ ਤੇ ਹੋਰਾਂ ਸਾਥੀਆਂ ਨੇ ਦਵਿੰਦਰਪਾਲ ਸਿੰਘ ਰਿੰਪੀ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਜਿੱਥੇ ਕੇਕ ਕੱਟ ਕੇ ਉਨ੍ਹਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਗਈ, ਉੱਥੇ ਉਨ੍ਹਾਂ ਨੂੰ ਹੋਰ ਬੁਲੰਦੀਆਂ ਸਰ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ | ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ ਨੇ ਹਾਜ਼ਰੀਨ ਸਾਥੀਆਂ ਦਾ ਉਨ੍ਹਾਂ ਦਾ ਸਵਾਗਤ ਕਰਨ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਮੋਗਾ ਸ਼ਹਿਰ ਨੂੰ ਵਿਕਸਤ ਦੇਸ਼ਾਂ ਦੀ ਤਰਜ਼ 'ਤੇ ਲਿਆਉਣ ਲਈ ਜੋ ਮੰਚ ਬਣਾਇਆ ਜਾ ਰਿਹਾ ਹੈ, ਉਹ ਉਸ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ ਤਾਂ ਜੋ ਅਸੀਂ ਸਾਰੇ ਮਿਲ ਕੇ ਮੋਗਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾ ਸਕੀਏ |
ਪਿਛਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਦੀਨਾ ਕਾਂਗੜ ਵਿਖੇ ਮਨਾਇਆ ਜਾਵੇਗਾ ਸ਼ਹਾਦਤ ਦਿਹਾੜਾ- ਬਿੰਨੀ ਖ਼ਾਲਸਾ <br/> ਅਗਲੀ ਖ਼ਬਰ ਭਾਈ ਘਨੱਈਆ ਜੀ ਸੇਵਕ ਜਥੇ ਵਲੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।