04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਿਹਾਰ 'ਚ ਐਨ. ਡੀ. ਏ. ਦੀ ਜਿੱਤ 'ਤੇ ਚਿਰਾਗ ਪਾਸਵਾਨ ਨੂੰ ਦਿੱਤੀ ਵਧਾਈ

ਅਜੀਤ ਡੈਸਕ 21-11-2025
ਸਮਾਲਸਰ, 20 ਨਵੰਬਰ (ਗੁਰਜੰਟ ਕਲਸੀ ਲੰਡੇ)-ਲੋਕ ਸ਼ਕਤੀ ਪਾਰਟੀ ਰਾਮ ਵਿਲਾਸ ਦੇ ਬਿਹਾਰ ਵਿਧਾਨ ਸਭਾ 'ਚ ਐਨ. ਡੀ. ਏ. ਦੀ ਵੱਡੀ ਜਿੱਤ ਤੋਂ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਦੇ ਸਤਨਾਮ ਸਿੰਘ ਸਮਾਲਸਰ ਨੇ ਰਾਸ਼ਟਰੀ ਪ੍ਰਧਾਨ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ, ਪੰਜਾਬ ਪ੍ਰਧਾਨ ਅਮਰ ਸਿੰਘ ਮਹਿਮੀ ਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਬਖਸ਼ ਸਿੰਘ ਰਾਜਾ ਨੂੰ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ | ਉਨ੍ਹਾਂ ਪੰਜਾਬ ਸਰਕਾਰ ਤੋਂ ਪੰਜਾਬ ਵਿਚ ਸਤਾ ਪ੍ਰਾਪਤੀ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤ ਕਿ ਮਨਰੇਗਾ ਮਜ਼ਦੂਰਾਂ ਤੋਂ ਨਹਿਰਾਂ, ਖਾਲਿਆਂ, ਬਰਮਾ ਤੇ ਛੱਪੜਾਂ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਪੂਰਾ ਸਾਲ ਕੰਮ ਮਿਲੇ | ਬਜ਼ੁਰਗਾਂ ਦੀ ਪੈਨਸ਼ਨ 65 ਸਾਲ ਤੋਂ ਘਟਾ ਕੇ 60 ਸਾਲ ਅਤੇ ਮਹਿਲਾਵਾਂ ਦੀ ਉਮਰ 50 ਸਾਲ ਕਰਨ ਦੀ ਮੰਗ ਕੀਤੀ | ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਨੂੰ ਵਧਾਈ ਦੇਣ ਵਾਲਿਆਂ ਵਿਚ ਸਿਕੰਦਰ ਸਿੰਘ ਸਮਾਲਸਰ ਮੀਤ ਪ੍ਰਧਾਨ ਪੰਜਾਬ, ਗੁਰਚਰਨ ਸਿੰਘ, ਬਲਜੀਤ ਸਿੰਘ ਮੈਂਬਰ, ਜਸਵਿੰਦਰ ਸਿੰਘ, ਬਲਜਿੰਦਰ ਕੌਰ ਸੀਨੀਅਰ ਪ੍ਰਧਾਨ ਜ਼ਿਲ੍ਹਾ ਮੋਗਾ, ਮਨਜੀਤ ਕੌਰ, ਗੁਰਮੀਤ ਕੌਰ ਸੈਕਟਰੀ, ਕਰਮਜੀਤ ਕੌਰ ਜੁਆਇੰਟ ਸੈਕਟਰੀ, ਜਸਪਾਲ ਕੌਰ ਖਜ਼ਾਨਚੀ, ਹਰਜੀਤ ਕੌਰ ਮੈਂਬਰ ਸ਼ਾਮਿਲ ਹਨ |

ਪਿਛਲੀ ਖ਼ਬਰ ਭਾਈ ਘਨੱਈਆ ਜੀ ਸੇਵਕ ਜਥੇ ਵਲੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੋਗਾ ਪੁਲਿਸ ਨੇ ਕਿੱਲੋ ਅਫ਼ੀਮ ਸਮੇਤ ਦੋ ਨੌਜਵਾਨ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।