ਮੱਲਾਂਵਾਲਾ, 20 ਨਵੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ)-ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਥਾਣਾ ਮੱਲਾਂਵਾਲਾ ਦੀ ਮੁਖੀ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਗੁਰਦੀਪ ਸਿੰਘ ਏ.ਐੱਸ.ਆਈ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ | ਜਦ ਪੁਲਿਸ ਪਾਰਟੀ ਮੱਲਾਂਵਾਲਾ ਤੋਂ ਮੱਖੂ ਰੋਡ ਨੂੰ ਜਾ ਰਹੀ ਨੇੜੇ ਆਸਿਫ਼ ਵਾਲਾ ਸੜਕ ਦੇ ਕਿਨਾਰੇ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ | ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ | ਜਿਸ ਦੀ ਪਹਿਚਾਣ ਵੰਸ਼ ਪੁੱਤਰ ਧਰਮਾਂ ਵਾਸੀ ਵਾਰਡ ਨੰ-5 ਮੱਲਾਂਵਾਲਾ ਵਜੋਂ ਹੋਈ | ਤਲਾਸ਼ੀ ਦੌਰਾਨ 04 ਗਰਾਮ ਹੈਰੋਇਨ ਬਰਾਮਦ ਹੋਈ ਉਕਤ ਵਿਅਕਤੀ ਖ਼ਿਲਾਫ਼ ਪੁਲਿਸ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ |