18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਦੇਵ ਸਮਾਜ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਵਿਸ਼ੇਸ਼ ਲਘੂ ਵਾਰਤਾ ਦਾ ਆਯੋਜਨ <br/>

ਅਜੀਤ ਡੈਸਕ 20-11-2025
ਫ਼ਿਰੋਜ਼ਪੁਰ, 19 ਨਵੰਬਰ(ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫਿਰੋਜ਼ਪੁਰ ਦੇ ਪੋਸਟ ਗੈ੍ਰਜੂਏਟ ਭੌਤਿਕ ਵਿਗਿਆਨ ਵਿਭਾਗ ਨੇ ਦੇਵ ਸਮਾਜ ਦੇ ਸੰਸਥਾਪਕ ਭਗਵਾਨ ਦੇਵ ਆਤਮਾ ਦੀ 175ਵੀਂ ਜਯੰਤੀ ਦੇ ਦਿਹਾੜੇ 'ਤੇ ਵਿਗਿਆਨ ਅਤੇ ਵਿਸ਼ੇਸ਼ ਸਨਮਾਨਯੋਗ ਭਗਵਾਨ ਦੇਵ ਆਤਮਾ ਦੀਆਂ ਸਿੱਖਿਆਵਾਂ ਦੇ ਪ੍ਰਕਾਸ਼ ਵਿਚ ਵਿਸ਼ੇ 'ਤੇ ਇਕ ਲਘੂ ਵਾਰਤਾ ਕਰਵਾਈ ਗਈ | ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਭਾਗ ਲਿਆ | ਪ੍ਰਮੁੱਖ ਵਕਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਗਿਆਨਕ ਚਿੰਤਨ, ਸਤਿ ਦੀ ਖੋਜ ਅਤੇ ਤਰਕਸੰਗਤ ਦਿ੍ਸ਼ਟੀਕੋਣ ਭਗਵਾਨ ਦੇਵ ਆਤਮਾ ਦੇ ਦਰਸ਼ਨ ਦੀ ਮੂਲ ਆਤਮਾ ਹਨ, ਨਾਲ ਹੀ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਸਤਿਨਿਸ਼ਠਾ, ਵਿਗਿਆਨਕ ਸੋਚ ਅਤੇ ਨੈਤਿਕ ਮੁੱਲਾਂ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਨੇ ਵਿਭਾਗ ਵਲੋਂ ਪੂਜਨੀਕ ਦੇਵ ਆਤਮਾ ਦੀ 175ਵੀਂ ਜਨਮ ਜਯੰਤੀ ਉੱਤੇ ਵਿਸ਼ੇਸ਼ ਲਘੂ ਵਾਰਤਾ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ | ਪ੍ਰੋਗਰਾਮ ਉੱਚ ਗਿਆਨ ਅਤੇ ਮੁੱਲ-ਆਧਾਰਿਤ ਸਿੱਖਿਆ ਦਾ ਉਤਕਿ੍ਸ਼ਟ ਸੰਯੋਗ ਪ੍ਰਸਤੁਤ ਕੀਤਾ, ਜੋ ਸੰਸਥਾ ਦੀ ਸਮੂਹਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਅਮਨਦੀਪ ਹਸਪਤਾਲ 'ਚ ਹੁਣ ਇਸਤਰੀ ਰੋਗ ਅਤੇ ਪ੍ਰਸੂਤੀ ਮਾਹਿਰ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਦੇਣਗੇ ਸੇਵਾਵਾਂ... ਅਗਲੀ ਖ਼ਬਰ ਐਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਵੱਲੋਂ ਰਾਸ਼ਟਰੀ ਏਕਤਾ ਦਿਵਸ ਮੌਕੇ ਸਕੂਲ 'ਚ ਸੈਮੀਨਾਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।