ਗੋਲੂ ਕਾ ਮੋੜ, 18 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਿਰੋਜ਼ਪੁਰ ਸੁਨੀਤਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਉਪ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਦੇਵ ਸਿੰਘ, ਸੈਂਟਰ ਹੈੱਡ ਟੀਚਰ ਵਿਨੇ ਸ਼ਰਮਾ, ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਸੰਤਾ ਸਿੰਘ ਵਿਖੇ ਭਾਰਤ ਸਕਾਊਟ ਐਂਡ ਗਾਈਡ ਅਧੀਨ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ 3 ਰੋਜ਼ਾ ਕੱਬ/ਬੁਲਬੁਲ ਤਿ੍ਤਿਆ ਸੋਪਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੁੱਗੇ ਮੇਹਰ ਸਿੰਘ, ਛਾਂਗਾ ਹਿਠਾੜ, ਝੁੱਗੇ ਆਤੂ ਵਾਲੇ, ਝੁੱਗੇ ਸੰਤਾਂ ਸਿੰਘ, ਬੂਲਾ ਰਾਏ ਉਤਾੜ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਬੀ.ਓ.ਸੀ ਭਾਰਤ ਸਕਾਊਟ ਐਂਡ ਗਾਈਡ ਵਿਪਨ ਲੋਟਾ ਅਤੇ ਬੀ.ਟੀ.ਸੀ ਭਾਰਤ ਸਕਾਊਟ ਐਂਡ ਗਾਈਡ ਸਤਨਾਮ ਚਾਂਦੀ ਨੇ ਕੈਂਪ ਵਿਚ ਬੱਚਿਆਂ ਨੂੰ ਟਰੇਨਿੰਗ ਦੇ ਰਹੇ ਹਨ | ਸਤਨਾਮ ਚਾਂਦੀ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਕੈਂਪ ਵਿਚ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ | ਬੱਚਿਆਂ ਨੂੰ ਮਿਲਵਰਤਨ, ਆਪਸੀ ਸਾਂਝ ਆਦਿ ਗੁਣ ਸਿੱਖਣ ਨੂੰ ਮਿਲਣਗੇ | ਇਸ ਮੌਕੇ ਸਕੂਲ ਮੁਖੀ ਜਸਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਕੈਂਪ ਦੌਰਾਨ ਸਤਨਾਮ ਚਾਂਦੀ ਅਤੇ ਵਿਪਨ ਲੋਟਾ ਵਲੋਂ ਬੱਚਿਆਂ ਨੂੰ ਕੱਬ/ਬੁਲਬੁਲ ਪ੍ਰਾਰਥਨਾ, ਕੱਬ ਨਿਯਮ, ਝੰਡਾ ਗੀਤ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਹਰਪ੍ਰੀਤ ਸਿੰਘ, ਬੂਟਾ ਸਿੰਘ, ਗੁਰਦੇਪ ਸਿੰਘ, ਮਨਪ੍ਰੀਤ ਕੌਰ, ਵੀਰਪਾਲ ਕੌਰ, ਰਜਿੰਦਰ ਕੁਮਾਰ, ਜਗਦੀਸ਼ ਸਿੰਘ ਆਦਿ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |