ਮੱਖੂ, 18 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਦੀ ਹਫ਼ਤਾਵਾਰੀ ਮੀਟਿੰਗ ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਇਸ ਮੀਟਿੰਗ 'ਚ ਸਰਪ੍ਰਸਤ ਪੰਜਾਬ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ, ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਪਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ,ਜਰਨੈਲ ਸਿੰਘ ਵਰਿ੍ਹਆਂ ਕੈਨੇਡੀਅਨ ਮੀਤ ਪ੍ਰਧਾਨ ਪੰਜਾਬ,ਬਾਜ਼ ਸਿੰਘ ਪ੍ਰਚਾਰ ਸਕੱਤਰ ਪੰਜਾਬ, ਸੁਬੇਗ ਸਿੰਘ ਪੈੱ੍ਰਸ ਸਕੱਤਰ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵੱਖ-ਵੱਖ ਮਤੇ ਪਾਸ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਹਾਈਵੇ ਸੜਕਾਂ 'ਤੇ ਲੋਕਾਂ ਵਲੋਂ ਮਨਮਰਜ਼ੀ ਨਾਲ ਕੱਟ ਬਣਾਏ ਹੋਏ ਹਨ, ਜਿਸ ਨਾਲ ਹਾਦਸੇ ਵਾਪਰ ਰਹੇ ਹਨ | ਲੋਕਾਂ ਦੀ ਇਹ ਮੰਗ ਵਾਜਬ ਹੈ ਕਿ ਸਿਰਫ਼ ਉਹੀ ਕੱਟ ਵਰਤੇ ਜਾਣ ਜੋ ਸਰਕਾਰ ਵਲੋਂ ਸੜਕ ਬਣਾਉਣ ਸਮੇਂ ਮਨਜ਼ੂਰ ਕੀਤੇ ਗਏ ਸਨ | ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ Tਜਿਸ ਦਾ ਖੇਤ ਉਸ ਦੀ ਰੇਤUਵਾਲਾ ਐਲਾਨ ਮਾਤਰ ਕਾਗ਼ਜ਼ੀ ਹੁੰਦਾ ਜਾ ਰਿਹਾ ਹੈ | ਕਬਜ਼ਾ ਧਾਰੀ ਅਤੇ ਠੇਕੇਦਾਰ ਮੁੜ ਟੈਂਡਰ ਭਰ ਕੇ ਰੇਤ ਦੇ ਖੱਡੇ ਚਲਾਉਣ ਵਿਚ ਕਾਮਯਾਬ ਹੋ ਰਹੇ ਹਨ, ਜਿਸ ਨਾਲ ਮਾਲਕੀ ਵਾਲੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ | ਯੂਨੀਅਨ ਵੱਲੋਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹਨਾਂ ਮਤਿਆਂ 'ਤੇ ਢਿੱਲਮੱਠ ਨੀਤੀ ਵਰਤੀ ਤਾਂ ਜਥੇਬੰਦੀ ਸਖ਼ਤ ਸੰਘਰਸ਼ ਲਈ ਮਜਬੂਰ ਹੋਵੇਗੀ | ਇਸ ਮੌਕੇ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ,ਜਥੇਦਾਰ ਜੋਗਿੰਦਰ ਸਿੰਘ ਸਭਰਾ, ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਪ੍ਰਗਟ ਸਿੰਘ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਜਰਨੈਲ ਸਿੰਘ ਵਰਿ੍ਹਆ ਮੀਤ ਪ੍ਰਧਾਨ ਪੰਜਾਬ, ਬਾਜ਼ ਸਿੰਘ ਪ੍ਰਚਾਰ ਸਕੱਤਰ ਪੰਜਾਬ, ਸੁਬੇਗ ਸਿੰਘ ਪੈੱ੍ਰਸ ਸਕੱਤਰ ਪੰਜਾਬ, ਸੁਰਿੰਦਰ ਸਿੰਘ ਪੀਰ ਮੁਹੰਮਦ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਨਸੀਬ ਸਿੰਘ ਗੱਟਾ ਕੈਸ਼ੀਅਰ ਮੱਖੂ, ਸਿਤਾਰਾ ਸਿੰਘ ਤਲਵੰਡੀ ਨਿਪਾਲਾਂ, ਸਰਪੰਚ ਮਲਕੀਤ ਸਿੰਘ ਰੋਡੇ ਵਾਲਾ, ਨੰਬਰਦਾਰ ਕੁਲਦੀਪ ਸਿੰਘ ਕਾਲੂ ਮੰਡਾਰ, ਗੁਰਮੀਤ ਸਿੰਘ ਗਿੱਲ ਨਿਜ਼ਾਮ ਦੀਨ ਵਾਲਾ, ਅਮਰਜੀਤ ਸਿੰਘ ਸੰਧੂ ਨਿਜ਼ਾਮ ਦੀਨ ਵਾਲਾ, ਅਵਤਾਰ ਸਿੰਘ ਬਹਿਕ ਫੱਤੂ, ਸੁਖਚੈਨ ਸਿੰਘ ਕੁਸੂਵਾਲਾ ਮੋੜ, ਇਕਬਾਲ ਸਿੰਘ ਅਮੀਵਾਲਾ, ਇਕਬਾਲ ਸਿੰਘ, ਕਮਲਜੀਤ ਸਿੰਘ ਮਰਹਾਣਾ, ਸੁਖਚੈਨ ਸਿੰਘ ਅਰਾਈਆਂਵਾਲਾ ਵਾਲਾ, ਗੁਰਪ੍ਰੀਤ ਸਿੰਘ ਨੰਗਲ, ਡਾ. ਬਲਜਿੰਦਰ ਸਿੰਘ ਮੱਖੂ, ਸੁਖਦੇਵ ਸਿੰਘ ਫ਼ੌਜੀ ਸੀਹਾਂਪਾੜੀ, ਗੁਰਮੀਤ ਸਿੰਘ, ਰਸ਼ਪਾਲ ਸਿੰਘ ਸੀਹਾਂਪਾੜੀ ਆਦਿ ਹਾਜ਼ਰ ਸਨ |