25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਗਲਾਡਾ ਦੇ ਅਧਿਕਾਰੀਆਂ ਨੇ 8 ਏਕੜ ਖਾਲੀ ਪਈ ਜ਼ਮੀਨ ਦਾ ਕੀਤਾ ਸਰਵੇਖਣ <br/>

ਅਜੀਤ ਡੈਸਕ 08-11-2025
ਜ਼ੀਰਾ, 7 ਨਵੰਬਰ(ਪ੍ਰਤਾਪ ਸਿੰਘ ਹੀਰਾ)-ਰੇਲਵੇ ਰੋਡ ਜ਼ੀਰਾ ਵਿਖੇ ਥਾਣਾ ਸਿਟੀ ਦੇ ਨਜ਼ਦੀਕ ਗਲਾਡਾ ਦੀ ਅੱਠ ਏਕੜ ਤੋਂ ਵੱਧ ਜ਼ਮੀਨ ਜਿੱਥੇ ਪਹਿਲਾਂ ਪੁਰਾਣੀਆਂ ਕਚਹਿਰੀਆਂ, ਐੱਸ.ਡੀ.ਐਮ ਦਫਤਰ, ਬੀ.ਡੀ.ਪੀ.ਓ ਦਫਤਰ, ਐੱਸ.ਡੀ.ਐਮ ਰਿਹਾਇਸ਼, ਡੀ.ਐੱਸ.ਪੀ ਰਿਹਾਇਸ਼ ਬਣੇ ਹੋਏ ਸਨ, ਸਰਕਾਰ ਵਲੋਂ ਸੱਭ ਦਫ਼ਤਰਾਂ ਨੂੰ ਸ਼ਹਿਰ ਤੋਂ ਬਾਹਰ ਮੱਲੋ ਕੇ ਰੋਡ ਵਿਖੇ ਕੰਪਲੈਕਸ ਉਸਾਰ ਕੇ ਉੱਥੇ ਤਬਦੀਲ ਕਰ ਦਿੱਤਾ ਸੀ ਅਤੇ ਇਹ ਜਗ੍ਹਾ ਗਲਾਡਾ ਦੇ ਹਵਾਲੇ ਕਰ ਦਿੱਤੀ ਗਈ ਸੀ | ਇਸ ਜਗ੍ਹਾ ਦੇ ਫ਼ਰੰਟ ਉੱਤੇ 40 ਦੇ ਕਰੀਬ ਦੁਕਾਨਦਾਰ ਆਪਣੀ ਰੋਟੀ ਰੋਜੀ ਕਮਾ ਰਹੇ ਹਨ ਅਤੇ ਪਿਛਲੇ ਪਾਸੇ ਪਈ ਵੀਰਾਨ ਪਈ ਜਗ੍ਹਾ 'ਤੇ ਨਗਰ ਕੌਂਸਲ ਵਲੋਂ ਕੂੜੇ ਦਾ ਡੰਪ ਵੀ ਬਣਾਇਆ ਗਿਆ | ਇਸ ਜ਼ਮੀਨ 'ਤੇ ਗਲਾਡਾ ਵਲੋਂ ਕੋਈ ਕੋਈ ਵੀ ਨਵੀਂ ਉਸਾਰੀ ਨਹੀਂ ਕੀਤੀ ਗਈ ਸੀ ਪਰ ਕਾਫ਼ੀ ਸਮਾਂ ਬੀਤਣ ਬਾਅਦ ਗਲਾਡਾ ਦੇ ਅਧਿਕਾਰੀਆਂ ਨੇ ਅੱਜ ਇਸ ਥਾਂ ਦਾ ਦੌਰਾ ਕੀਤਾ | ਇਸੇ ਦੌਰਾਨ ਆਈ.ਏ.ਐੱਸ ਸ੍ਰੀ ਸੰਦੀਪ ਕੁਮਾਰ ਸੀ.ਏ ਅਤੇ ਆਈ.ਏ.ਐੱਸ ਓਜਸਵੀ ਅਲੰਕਾਰ ਏ.ਸੀ.ਏ ਨੇ ਥਾਂ ਦਾ ਨਿਰੀਖਣ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਦੀਪ ਕੁਮਾਰ ਸੀ.ਏ ਨੇ ਕਿਹਾ ਕਿ ਉਹ ਜਲਦ ਹੀ ਇਸ ਥਾਂ ਉੱਤੇ ਸ਼ਾਪਿੰਗ ਕੰਪਲੈਕਸ, ਰਿਹਾਇਸ਼ੀ ਪਲਾਟ 'ਤੇ ਪਾਰਕਿੰਗ ਬਣਾਉਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਇਸ ਨਾਲ ਜਿੱਥੇ ਸ਼ਹਿਰ ਵਿਚ ਕਾਰੋਬਾਰ ਨੂੰ ਵਾਧਾ ਮਿਲੇਗਾ ਉੱਥੇ ਹੀ ਸ਼ਹਿਰ ਨੂੰ ਦੀ ਖ਼ੂਬਸੂਰਤੀ ਵਿਚ ਹੋਰ ਚਾਰ ਚੰਨ ਲੱਗਣਗੇ | ਜਦ ਕਿ ਦੂਜੇ ਪਾਸੇ ਦੁਕਾਨਦਾਰਾਂ ਦੇ ਸਮੂਹ ਵਲੋਂ ਜਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸਿਰਫ਼ ਸਰਵੇਖਣ ਕਰਨ ਆਏ ਹਾਂ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਜਗ੍ਹਾ 'ਤੇ ਪਹਿਲਾਂ ਦੁਕਾਨਦਾਰ ਨੇ ਖੋਖੇ ਰੱਖੇ ਸਨ ਅਤੇ 2003 ਵਿਚ ਰੈੱਡ ਕਰਾਸ ਵਲੋਂ ਸਾਨੂੰ ਦੁਕਾਨਾਂ ਬਣਾ ਕੇ ਦਿੱਤੀਆਂ ਗਈਆਂ ਸਨ | ਜਿਸ ਦਾ ਅਸੀਂ ਬਕਾਇਦਾ ਕਿਰਾਇਆ ਦਿੰਦੇ ਹਾਂ | ਉਹਨਾਂ ਕਿਹਾ ਕਿ ਜੇਕਰ ਸਮੁੱਚੇ ਦੁਕਾਨਦਾਰਾਂ ਨੂੰ ਉਜਾੜਿਆ ਗਿਆ ਤਾਂ ਅਸੀਂ ਇਸ ਜਗ੍ਹਾ 'ਤੇ ਕੋਈ ਵੀ ਉਸਾਰੀ ਨਹੀਂ ਹੋਣ ਦਿਆਂਗੇ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ 10 ਤੋਂ 17 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਟੀਕਾਕਰਨ ਹਫ਼ਤਾ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ੀਰਾ ਦੀ ਮਹੀਨਾ ਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।