ਗੁਰੂਹਰਸਹਾਏ, 6 ਨਵੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਮੰਦਿਰ ਬਾਬਾ ਖੇਤਰਪਾਲ 'ਚ ਸੇਵਾ ਕਰਦੀਆਂ ਤਿੰਨ ਔਰਤਾਂ ਨੂੰ ਸ਼ਹਿਰ ਦੇ ਸਮਾਜ ਸੇਵੀ ਵਿੱਕੀ ਆਂਵਲਾ ਨੇ ਸੂਟ ਦਿੱਤੇ ਹਨ | ਇਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਵਿਕੀ ਆਂਵਲਾ ਨੇ ਕਿਹਾ ਕਿ ਉਹ ਹਰ ਰੋਜ਼ ਬਾਬਾ ਖੇਤਰਪਾਲ ਜੀ ਦੇ ਮੰਦਿਰ 'ਚ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਅੱਜ ਉਨ੍ਹਾਂ ਵਲੋਂ ਮੰਦਿਰ ਕਮੇਟੀ ਦੇ ਮੈਂਬਰ ਲਵਲੀ ਮੈਨੀ, ਡਿੰਪਲ ਸਿੱਕਰੀ, ਬਿੰਦੂ ਮੋਂਾਗਾ ਦੇ ਨਾਲ ਮਿਲ ਕੇ ਮੰਦਿਰ 'ਚ ਸੇਵਾ ਕਰਦੀਆਂ ਤਿੰਨ ਔਰਤਾਂ ਨੂੰ ਨਵੇਂ ਸੂਟ ਦੇ ਕੇ ਸਮਾਜ ਭਲਾਈ ਦਾ ਕੰਮ ਕੀਤਾ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮੇਂ-ਸਮੇਂ 'ਤੇ ਨੇਕ ਕਮਾਈ ਵਿਚੋਂ ਦਸਵੰਧ ਕੱਢਣਾ ਚਾਹੀਦਾ ਹੈ |