15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

-69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਫ਼ਿਰੋਜ਼ਪੁਰ 'ਚ ਲੜਕੀਆਂ ਦੇ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ, ਵਿਧਾਇਕ ਭੁੱਲਰ ਨੇ ਕੀਤਾ ਉਦਘਾਟਨ

ਅਜੀਤ ਡੈਸਕ 07-11-2025
ਫ਼ਿਰੋਜ਼ਪੁਰ, 6 ਨਵੰਬਰ (ਗੁਰਿੰਦਰ ਸਿੰਘ)-69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਿ੍ਕਟ ਅੰਡਰ-14 ਲੜਕੀਆਂ ਦੇ ਮੁਕਾਬਲੇ ਅੱਜ ਸਥਾਨਕ ਐੱਮ.ਐੱਲ.ਐੱਮ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਸ਼ੁਰੂ ਹੋਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੁਨੀਤਾ ਰਾਣੀ ਵੀ ਮੌਜੂਦ ਸਨ | ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਬੱਚਿਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਭਾਰਤ ਅਤੇ ਪੰਜਾਬ ਵਾਸੀਆਂ ਨੂੰ ਮਹਿਲਾ ਕਿ੍ਕਟ ਵਰਲਡ ਕੱਪ ਜਿੱਤਣ ਦੀ ਵਧਾਈਆਂ ਦਿੱਤੀਆਂ | ਉਹਨਾਂ ਪੰਜਾਬ ਭਰ ਤੋਂ ਆਏ ਵਿਦਿਆਰਥੀਆਂ, ਅਧਿਆਪਕਾਂ, ਕੋਚਾਂ ਅਤੇ ਮਾਪਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਜੀਦਪੁਰ ਸਾਹਿਬ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅੰਤਿਮ ਰਸਮਾਂ ਦੇ ਗਵਾਹ ਅਤੇ ਸਾਰਾਗੜ੍ਹੀ ਦੇ ਲਾਸਾਨੀ ਸ਼ਹੀਦਾਂ ਦੀ ਧਰਤੀ 'ਤੇ ਜੀ ਆਇਆਂ ਨੂੰ ਕਿਹਾ ਅਤੇ ਐਲਾਨ ਕੀਤਾ ਕਿ ਸਾਰੇ ਖਿਡਾਰਨਾਂ ਨੂੰ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣ ਅਤੇ ਉਹ ਸਾਰਾ ਖ਼ਰਚ ਵਿਧਾਇਕ ਭੁੱਲਰ ਆਪਣੇ ਨਿੱਜੀ ਫ਼ੰਡਾਂ ਤੋਂ ਕਰਨਗੇ | ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਤੋਂ ਬਾਅਦ ਰਸਮੀ ਤੌਰ 'ਤੇ ਟੂਰਨਾਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਵਲੋਂ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਗਈ | ਕੈਨੇਡਾ ਦੀ ਧਰਤੀ 'ਤੇ ਕਵੀਨ ਸਿਟੀ ਰਾਜ ਪੱਧਰੀ 21.5 ਕਿੱਲੋਮੀਟਰ ਮੈਰਾਥਨ ਵਿਚ ਗੋਲਡ ਮੈਡਲ ਜਿੱਤ ਪ੍ਰਾਪਤ ਕਰਕੇ ਪੁੱਜੇ ਸੁਖਦੇਵ ਸਿੰਘ ਬਰਾੜ ਦਾ ਵਿਧਾਇਕ ਭੁੱਲਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲੀ ਵਿਦਿਆਰਥਣਾਂ ਵਲੋਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਭੰਗੜੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ | ਜਿਨ੍ਹਾਂ ਨੂੰ ਮੁੱਖ ਮਹਿਮਾਨ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਟੀਮਾਂ ਨਾਲ ਜਾਣ ਪਹਿਚਾਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਡੀ.ਐਮ ਸਪੋਰਟਸ ਅਕਸ਼ ਕੁਮਾਰ ਨੇ ਦੱਸਿਆ ਕਿ ਟੂਰਨਾਮੈਂਟ ਦਾ ਪਹਿਲਾ ਮੈਚ ਬਰਨਾਲਾ ਅਤੇ ਮਾਨਸਾ ਦਰਮਿਆਨ ਖੇਡਿਆ ਗਿਆ | ਜਿਸ ਵਿਚ ਮਾਨਸਾ ਨੇ ਜਿੱਤ ਪ੍ਰਾਪਤ ਕੀਤੀ, ਦੂਜਾ ਮੈਚ ਸੰਗਰੂਰ ਅਤੇ ਫ਼ਾਜ਼ਿਲਕਾ ਦਰਮਿਆਨ ਖੇਡਿਆ ਗਿਆ | ਜਿਸ ਵਿਚ ਖਿਡਾਰਨ ਪਰੀ ਸ਼ਰਮਾ ਨੇ ਸ਼ਾਨਦਾਰ 26 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ ਅਤੇ ਕੁੱਲ 174 ਰਨ ਬਣਾਏ ਅਤੇ ਇਹ ਮੁਕਾਬਲਾ ਸੰਗਰੂਰ ਨੇ ਜਿੱਤਿਆ | ਡੀ.ਸੀ.ਮਾਡਲ ਸਕੂਲ ਦੇ ਮੈਦਾਨ ਵਿਚ ਬਠਿੰਡਾ ਅਤੇ ਮਲੇਰਕੋਟਲਾ ਦਰਮਿਆਨ ਮੈਚ ਖੇਡਿਆ ਗਿਆ | ਜਿਸ ਵਿਚ ਮਲੇਰਕੋਟਲਾ ਨੇ ਸ਼ਾਨਦਾਰ ਜਿੱਤ ਦਰਜ਼ ਕੀਤੀ ਜਦੋਂ ਕਿ ਕੈਨਟੋਨਮੈਂਟ ਬੋਰਡ ਚਰਚ ਗ੍ਰਾਊਾਡ ਵਿਚ ਸ਼੍ਰੀ ਅੰਮਿ੍ਤਸਰ ਸਾਹਿਬ ਅਤੇ ਫ਼ਰੀਦਕੋਟ ਦਰਮਿਆਨ ਖੇਡੇ ਗਏ ਮੈਚ ਵਿਚ ਅੰਮਿ੍ਤਸਰ ਨੇ ਜਿੱਤ ਦਰਜ਼ ਕੀਤੀ | ਡਾ ਸਤਿੰਦਰ ਸਿੰਘ ਨੇ ਮੁੱਖ ਮਹਿਮਾਨ,ਟੀਮ ਮੈਂਬਰਾਂ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜਿੰਮੇਵਾਰੀ ਰਵੀ ਇੰਦਰ ਸਿੰਘ ਸਟੇਟ ਬਾਡੀ ਅਧਿਆਪਕ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਰਾਜ ਬਹਾਦਰ, ਹਿਮਾਂਸ਼ੂ ਠੱਕਰ, ਦੀਪੂ ਚੋਪੜਾ, ਗੁਰਇੰਦਰ ਸਿੰਘ, ਜਸਬੀਰ ਕੌਰ,ਦਲਬੀਰ ਸਿੰਘ ਨੀਟੂ, ਬਲਜਿੰਦਰਪਾਲ ਸਿੰਘ, ਜਰਮਨਜੀਤ ਸਿੰਘ, ਨਵਿੰਦਰ ਕੁਮਾਰ, ਪਿ੍ੰਸੀਪਲ ਹਰਫੂਲ ਸਿੰਘ, ਪਿ੍ੰਸੀਪਲ ਸੰਜੀਵ ਟੰਡਨ, ਸਰਬਜੀਤ ਸਿੰਘ ਭਾਵੜਾ, ਈਸ਼ਵਰ ਸ਼ਰਮਾ, ਸੁਖਚੈਨ ਸਿੰਘ ਸਟੈਨੋ, ਜਗਰੂਪ ਸਿੰਘ, ਸੁਨੀਲ ਡੀਪੀ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਧੀਰ ਕੁਮਾਰ ਧਵਨ, ਮਨਦੀਪ ਕੌਰ, ਜਸਬੀਰ ਕੌਰ ਗੁਰਸਾਹਿਬ ਸਿੰਘ, ਤਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੁਨੀਲ ਕੁਮਾਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਗੋਲੀਆਂ ਚਲਾਉਣ ਵਾਲਾ ਵਿਅਕਤੀ ਹਥਿਆਰ ਸਮੇਤ ਕਾਬੂ ਅਗਲੀ ਖ਼ਬਰ ਗੁਰਪੁਰਬ ਨੂੰ ਸਮਰਪਿਤ ਗੁਰੂਹਰਸਹਾਏ ਵਿਖੇ ਸਜਾਏ ਗਏ ਰਾਤ ਦੇ ਦੀਵਾਨ, ਗਤਕਾ ਸ਼ੋਅ ਅਤੇ ਹੋਈ ਆਤਿਸ਼ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।