20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦੇਵ ਸਮਾਜ ਕਾਲਜ ਫਾਰ ਵੂਮੈਨ ਵਲੋਂ 'ਨੈਸ਼ਨਲ ਕੈਮਿਸਟਰੀ ਵੀਕ' ਦਾ ਆਯੋਜਨ <br/>

ਮੁੱਖ ਮਹਿਮਾਨ ਅਤੇ ਪਿ੍ੰਸੀਪਲ ਡਾ. ਸੰਗੀਤਾ ਨਾਲ ਆਪਣੀਆਂ ਬਣਾਈਆਂ ਕਲਾ ਕਿ੍ਤੀਆਂ ਸਮੇਤ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ | ਅਜੀਤ ਤਸਵੀਰ <br/> 04-11-2025
ਫ਼ਿਰੋਜ਼ਪੁਰ, 3 ਨਵੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫਿਰੋਜ਼ਪੁਰ ਦੇ ਪਿ੍ੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਪੀ.ਜੀ. ਵਿਭਾਗ ਰਸਾਇਣ ਵਿਗਿਆਨ ਵਲੋਂ ਡੀ.ਐੱਸ.ਟੀ. ਕਿਊਰੀ ਗਰਾਂਟ ਸਕੀਮ ਦੇ ਤਹਿਤ 'ਨੈਸ਼ਨਲ ਕੈਮਿਸਟਰੀ ਵੀਕ' ਮਨਾਇਆ ਗਿਆ | ਇਸ ਸਾਲ ਦਾ ਵਿਸ਼ਾ ਹਿਡਨ ਲਾਈਫ਼ ਆਫ਼ ਸਪਾਈਸਿਜ਼ ਰੱਖਿਆ ਗਿਆ | ਇਸ ਦੌਰਾਨ ਡਾ. ਹਰਲੀਨ ਕੌਰ ਅਤੇ ਡਾ. ਮਨਜਿੰਦਰ ਕੌਰ ਨੇ ਐਕਸਪਲੋਰਿੰਗ ਸਪਾਈਸ ਕੈਮਿਸਟਰੀ ਵਿਸ਼ੇ 'ਤੇ ਜਾਣਕਾਰੀ ਭਰਪੂਰ ਪੈ੍ਰਜ਼ਨਟੇਸ਼ਨ ਪੇਸ਼ ਕੀਤੀ | ਇਸ ਰਾਹੀਂ ਵਿਦਿਆਰਥਣਾਂ ਨੂੰ ਸਮਝਾਇਆ ਗਿਆ ਕਿ ਰਸਾਇਣ ਵਿਗਿਆਨ ਸਿਰਫ਼ ਪ੍ਰਯੋਗਸ਼ਾਲਾ ਤੱਕ ਸੀਮਤ ਨਹੀਂ, ਸਗੋਂ ਰੋਜ਼ਾਨਾ ਜੀਵਨ ਦੇ ਭੋਜਨ ਤੇ ਮਸਾਲਿਆਂ ਵਿਚ ਵੀ ਮੌਜੂਦ ਹੈ | ਦੂਜੇ ਸੈਸ਼ਨ ਵਿਚ ਡਾ. ਲਵਜੋਤ ਕੌਰ ਅਤੇ ਸੁਸ਼੍ਰੀ ਡਿੰਕੀ ਵਲੋਂ ਮਸਾਲਿਆਂ ਦੇ ਸਿਹਤ ਲਾਭ ਵਿਸ਼ੇ 'ਤੇ ਪ੍ਰਸਤੁਤੀ ਕੀਤੀ ਗਈ | ਜਿਸ ਵਿਚ ਮਸਾਲਿਆਂ ਦੇ ਰਸਾਇਣਿਕ ਤੱਤਾਂ ਦੇ ਚਿਕਿਤਸਕੀ ਅਤੇ ਰੋਗ-ਰੋਧੀ ਗੁਣਾਂ ਦੀ ਜਾਣਕਾਰੀ ਦਿੱਤੀ ਗਈ | ਅਗਲੇ ਦਿਨ ਮਸਾਲਿਆਂ ਦਾ ਛੁਪਿਆ ਜੀਵਨ ਵਿਸ਼ੇ 'ਤੇ ਇਕ ਵਰਚੂਅਲ ਐਕਸਟੈਨਸ਼ਨ ਲੈਕਚਰ ਆਯੋਜਿਤ ਕੀਤਾ ਗਿਆ | ਜਿਸ ਦੀ ਮੁੱਖ ਵਿਅਖਿਆਤਾ ਪ੍ਰੋ. (ਡਾ.) ਨੀਰਾ ਰਾਘਵ ਸਾਬਕਾ ਮੁਖੀ, ਰਸਾਇਣ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਰਹੀ | ਉਨ੍ਹਾਂ ਨੇ ਮਸਾਲਿਆਂ ਦੇ ਪੋਸ਼ਣਕਾਰੀ, ਅÏਸ਼ਧੀ ਅਤੇ ਸੁਗੰਧਿਤ ਗੁਣਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਰੋਲ ਆਫ਼ ਸਪਾਈਸਿਜ਼ ਇਨ ਕਾਸਮੈਟਿਕ ਐਂਡ ਨੈਚਰਲ ਡਾਈਜ਼ ਵਿਸ਼ੇ 'ਤੇ ਪ੍ਰਜ਼ੇਟੇਸ਼ਨ ਹੋਈ | ਜਿਸ ਵਿਚ ਮੈਡਮ ਨੇਹਾ ਗੁਪਤਾ ਨੇ ਪਿ੍ੰਸੀਪਲ ਡਾ. ਸੰਗੀਤਾ ਅਤੇ ਸਮਾਜਸੇਵੀ ਅੰਗਰੇਜ਼ ਸਿੰਘ ਦਾ ਸਵਾਗਤ ਕੀਤਾ | ਸਪਾਈਸ ਡੈਕੋਰੇਸ਼ਨ ਵਿਸ਼ੇ 'ਤੇ ਹੋਏ ਪੰਜਵੇਂ ਸੈਸ਼ਨ ਵਿਚ ਵਿਦਿਆਰਥਣਾਂ ਨੇ ਮੈਡਮ ਆਂਚਲ ਦੁਆਰਾ ਮਸਾਲਿਆਂ ਦੀ ਵਰਤੋਂ ਕਰਕੇ ਆਕਰਸ਼ਕ ਪੋਸਟਰ ਤਿਆਰ ਕੀਤੇ | ਅੰਤ ਵਿਚ ਪਿ੍ੰਸੀਪਲ ਡਾ. ਸੰਗੀਤਾ ਨੇ ਸਾਰੇ ਵਿਦਿਆਰਥੀਆਂ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਵਿਭਾਗ ਦੇ ਮੁਖੀ ਮੈਡਮ ਨੇਹਾ ਗੁਪਤਾ, ਡਾ. ਹਰਲੀਨ ਕੌਰ, ਸਹਾਇਕ ਪ੍ਰੋਫੈਸਰ ਅਤੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਸ਼ਾਨਦਾਰ ਆਯੋਜਨ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪੀੜਤ ਕਿਸਾਨਾਂ ਲਈ ਨੰਨੂ ਦੀ ਅਗਵਾਈ ਹੇਠ ਪ੍ਰਭਾਵਿਤ ਪਿੰਡਾਂ ਲਈ ਭੇਜਿਆ ਕਣਕ ਦਾ ਬੀਜ- ਸੇ... ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।