07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਠੇਕੇਦਾਰ ਅਤੇ ਲੇਬਰ ਯੂਨੀਅਨ ਨੇ ਖ਼ਤਮ ਕੀਤੀ ਹੜਤਾਲ

ਅਜੀਤ ਡੈਸਕ 19-10-2025
ਜ਼ੀਰਾ, 18 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦਾਣਾ ਮੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਲੇਬਰ ਯੂਨੀਅਨ ਵਲੋਂ ਰੇਟਾਂ ਤੇ ਹੋਰ ਮਸਲਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਅੱਜ ਉਸ ਸਮੇਂ ਨਿਪਟਾਰਾ ਹੋ ਗਿਆ ਜਦੋਂ ਜ਼ੀਰਾ ਦੇ ਐਸ.ਡੀ.ਐਮ. ਅਰਵਿੰਦਰਪਾਲ ਸਿੰਘ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਸ਼ੈਲਰ ਯੂਨੀਅਨ ਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਲੇਬਰ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਵਾਇਆ | ਇਸ ਦੌਰਾਨ ਐੱਸ.ਡੀ.ਐਮ. ਅਰਵਿੰਦਰਪਾਲ ਸਿੰਘ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਢੰਡ ਪ੍ਰਧਾਨ ਆੜ੍ਹੜੀਆ ਯੂਨੀਅਨ, ਧਰਮਪਾਲ ਚੁੱਘ ਸ਼ੈਲਰ ਐਸੋਸੀਏਸ਼ਨ ਵਲੋਂ ਅਮਰੀਕ ਸਿੰਘ ਆਹੂਜਾ ਤੇ ਲੇਬਰ ਯੂਨੀਅਨ ਦੇ ਨੁਮਾਇੰਦਿਆਂ ਵਿਚ ਗੁਰਸੇਵਕ ਸਿੰਘ, ਬਲਵੀਰ ਸਿੰਘ ਐਮ.ਸੀ., ਜੱਗਾ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐਮ. ਜ਼ੀਰਾ ਨੇ ਦੱਸਿਆ ਕਿ ਜਿਸ ਲੇਬਰ ਠੇਕੇਦਾਰ ਨੂੰ ਠੇਕਾ ਮਿਲਿਆ ਸੀ ਉਸ ਦਾ ਮਜ਼ਦੂਰਾਂ ਨਾਲ ਮਿਹਨਤਾਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਮਜ਼ਦੂਰ ਯੂਨੀਅਨ ਉਸ ਠੇਕੇਦਾਰ ਥੱਲੇ ਕੰਮ ਕਰਨ ਨੂੰ ਤਿਆਰ ਨਹੀਂ ਸਨ ਪਰ ਸੀਜ਼ਨ ਨੂੰ ਮੁੱਖ ਰੱਖਦਿਆਂ ਲਿਫ਼ਟਿੰਗ ਦਾ ਕੰਮ ਸ਼ੁਰੂ ਕਰਾਉਣ ਲਈ ਪ੍ਰਸ਼ਾਸਨ ਵਲੋਂ ਉਚੇਚੇ ਪ੍ਰਬੰਧ ਕਰ ਦਿੱਤੇ ਗਏ ਹਨ ਜੋ ਲਿਫ਼ਟ ਦਾ ਕੰਮ ਸ਼ੁਰੂ ਕਰਵਾ ਕੇ ਮਜ਼ਦੂਰਾਂ ਨੂੰ ਉਹਨਾਂ ਦਾ ਮਿਹਨਤਾਨਾ ਤੁਰੰਤ ਦਿੱਤਾ ਜਾ ਸਕੇ | ਉਹਨਾਂ ਅੱਗੇ ਦੱਸਿਆ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਅਗਰ ਇਸ ਵਿਚ ਕੋਈ ਅਧਿਕਾਰੀ ਕਰਮਚਾਰੀ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੀਟਿੰਗ ਵਿਚ ਆੜ੍ਹਤੀ ਸਤਪਾਲ ਨਰੂਲਾ, ਸੁਰਿੰਦਰ ਕੁਮਾਰ ਗੁਪਤਾ, ਹਰਪਾਲ ਸਿੰਘ ਦਰਗਣ, ਅਜੀਤ ਸਿੰਘ ਚੌਧਰੀ, ਦਿਨੇਸ਼ ਸ਼ਗਰਵਾਲ ਡੀ.ਐਫ.ਐਸ.ਓ., ਰਮਨ ਗੋਇਲ ਪਨਸਪ, ਜਤਿਨ ਵਰਮਾ, ਸੁਰਿੰਦਰ ਸਿੰਘ ਪਨਗਰੇਨ, ਹਰਪ੍ਰੀਤ ਸ਼ਰਮਾ ਪਨਸਪ, ਬਲਜੀਤ ਸਿੰਘ ਪਨਗਰੇਨ, ਸਿਮਰਨਜੀਤ ਸਿੰਘ ਪਨਗਰੇਨ, ਅਜੇ ਕੁਮਾਰ ਵੇਅਰ ਹਾਊਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਰੰਟ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ-ਆਗੂ <br/> ਅਗਲੀ ਖ਼ਬਰ ਹਲਕਾ ਦਿਹਾਤੀ 'ਚ ਆਸ਼ੂ ਬੰਗੜ ਦਾ ਕੋਈ ਤੋੜ ਨਹੀਂ -ਸਤਨਾਮ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।