07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ <br/>

ਅਜੀਤ ਡੈਸਕ 19-10-2025
ਮੱਲਾਂਵਾਲਾ, 18 ਅਕਤੂਬਰ (ਗੁਰਦੇਵ ਸਿੰਘ)- ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਐਜੂਕੇਸ਼ਨ ਸੁਸਾਇਟੀ ਅਧੀਨ ਚੱਲ ਰਹੀ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਵਿਖੇ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਸ਼ਬਦ ਕੀਰਤਨ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ | ਉਸ ਤੋਂ ਬਾਅਦ ਕਵਿਤਾ ਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਉੱਪਰ ਇਕ ਲੈਕਚਰ ਬੋਲਿਆ ਗਿਆ | ਸੰਸਥਾ ਦੇ ਵਾਈਸ ਪਿ੍ੰਸੀਪਲ ਸ. ਬਚਿੱਤਰ ਸਿੰਘ ਵਲੋਂ ਬੰਦੀ ਛੋੜ ਦਿਵਸ ਨੂੰ ਪਟਾਕਿਆਂ ਤੋਂ ਰਹਿਤ ਪਵਿੱਤਰਤਾ ਨਾਲ ਇਸ ਦਿਨ ਨੂੰ ਮਨਾਉਣ ਸੰਬੰਧੀ ਹਦਾਇਤ ਕੀਤੀ ਗਈ | ਬਾਜ਼ਾਰ ਵਿਚ ਵਿਕਦੀਆਂ ਨਕਲੀ ਦੁੱਧ ਤੋਂ ਬਣੀਆਂ ਮਿਠਿਆਈਆਂ ਤੋਂ ਪਰਹੇਜ਼ ਕਰਕੇ ਘਰ ਦੀਆਂ ਬਣੀਆਂ ਵਸਤਾਂ ਛਕਣ ਸੰਬੰਧੀ ਪ੍ਰੇਰਨਾ ਕੀਤੀ | ਵਿਦਿਆਰਥੀਆਂ ਨੇ ਵੀ ਪ੍ਰਣ ਕੀਤਾ ਕਿ ਅਸੀਂ ਪਟਾਕਿਆਂ ਤੋਂ ਰਹਿਤ ਇਸ ਦਿਵਸ ਨੂੰ ਮਨਾਵਾਂਗੇ | ਪਿ੍ੰਸੀਪਲ ਸ. ਇਕਬਾਲ ਸਿੰਘ ਵਲੋਂ ਵੀ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਗਏ | ਪੈਸੇ ਦੀ ਸਹੀ ਵਰਤੋਂ ਕਰਕੇ ਖ਼ਰੀਦਦਾਰੀ ਕਰਨ 'ਤੇ ਸਿਹਤ ਦਾ ਧਿਆਨ ਰੱਖਣ ਸੰਬੰਧੀ ਹਦਾਇਤਾਂ ਕੀਤੀਆਂ | ਸੰਸਥਾ ਦੇ ਪ੍ਰਧਾਨ ਬਾਬਾ ਸ਼ਿੰਦਰ ਸਿੰਘ ਨੇ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ ਵਲੋਂ ਵੀ ਸਾਰੇ ਇਲਾਕਾ ਨਿਵਾਸੀਆਂ, ਵਿਦਿਆਰਥੀਆਂ, ਸਟਾਫ਼ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਮੁੱਚਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਵਿਰੋਧੀਆਂ ਨੇ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਆਪਣੀ ਬੌਖਲਾਹਟ ਜੱਗ ਜ਼ਾਹਿਰ ਕੀਤੀ- ਗੋਪੀ ਅÏਲਖ <br/> ਅਗਲੀ ਖ਼ਬਰ ਬਲਾਕ ਸਤੀਏ ਵਾਲਾ ਦੀਆਂ ਦੋ ਰੋਜ਼ਾ ਗੁਰਪ੍ਰੀਤ ਯਾਦਗਾਰੀ ਖੇਡਾਂ ਸਫਲਤਾਪੂਰਵਕ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।