07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਥਕ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੇ ਕਾਗ਼ਜ਼ ਦਾਖਲ ਕਰਨ ਸੰਬੰਧੀ ਮੱਖੂ ਤੋਂ ਜਥਾ ਰਵਾਨਾ <br/>

ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਦੀ ਅਗਵਾਈ ਹੇਠ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਕਾਗ਼ਜ਼ ਦਾਖਲ ਕਰਵਾਉਣ ਲਈ ਕਾਫ਼ਲਾ ਰਵਾਨਾ ਹੁੰਦਾ ਹੋਇਆ | ਤਸਵੀਰ-ਕੁਲਵਿੰਦਰ ਸਿੰਘ ਸੰਧੂ <br/> 19-10-2025
ਮੱਖੂ, 18 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)- ਜੇ.ਜੇ. ਸੰਧੂ ਢਾਬਾ ਨੈਸ਼ਨਲ ਹਾਈਵੇ 54 ਮੱਖੂ ਤੋਂ ਜ਼ਿਮਨੀ ਚੋਣ ਸ਼੍ਰੀ ਤਰਨਤਾਰਨ ਸਾਹਿਬ ਤੋਂ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਕਾਗ਼ਜ਼ ਦਰਜ ਕਰਾਉਣ ਲਈ ਭਾਈ ਨਿਰਵੈਰ ਸਿੰਘ ਲਲਿਹਾਂਦੀ ਆਬਜ਼ਰਵਰ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਜ਼ਿਲ੍ਹਾ ਆਗੂ ਵਾਰਿਸ ਪੰਜਾਬ ਦੇ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਵੱਡਾ ਜਥਾ ਸ੍ਰੀ ਤਰਨਤਾਰਨ ਸਾਹਿਬ ਨੂੰ ਰਵਾਨਾ ਹੋਇਆ | ਇਕ ਵੱਡੇ ਜਥੇ ਨੂੰ ਰਵਾਨਾ ਕਰਦਿਆਂ ਸਰਪੰਚ ਹਰਜਿੰਦਰ ਸਿੰਘ ਅਸ਼ਮਤ ਵਾਲਾ ਤੇ ਭਾਈ ਨਿਰਵੈਰ ਸਿੰਘ ਲਲਿਹਾਂਦੀ ਨੇ ਕਿਹਾ ਕਿ ਹਰ ਵਰਗ ਨੇ ਭਾਈ ਮਨਦੀਪ ਸਿੰਘ ਖ਼ਾਲਸਾ ਨੂੰ ਜਿਤਾਉਣ ਲਈ ਆਪਣੇ ਯਤਨਾਂ ਆਰੰਭ ਕਰ ਦਿੱਤੇ ਹਨ ਤੇ ਸਿੱਖਾਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ਕੁੱਝ ਆਗੂਆਂ ਦੀਆਂ ਅੱਖਾਂ ਵੀ ਅੱਜ ਖੁੱਲ੍ਹ ਜਾਣਗੀਆਂ | ਉਨ੍ਹਾਂ ਕਿਹਾ ਕਿ ਸਿੱਖ ਕੌਮ ਸਦਾ ਸਰਬੱਤ ਦਾ ਭਲਾ ਮੰਗਦੀ ਹੈ ਪਰ ਆਪਣੇ ਹੱਕਾਂ 'ਤੇ ਡਾਕਾ ਮਾਰਨ ਵਾਲਿਆਂ ਨੂੰ ਵੀ ਸਿੱਖ ਯੋਧੇ ਨਹੀਂ ਬਖ਼ਸ਼ਦੇ | ਇਸ ਕਾਫ਼ਲੇ ਚ ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਜ਼ਿਲ੍ਹਾ ਆਗੂ ਵਾਰਿਸ ਪੰਜਾਬ ਦੇ ਫ਼ਿਰੋਜ਼ਪੁਰ, ਭਾਈ ਨਿਰਵੈਰ ਸਿੰਘ ਲਲਿਹਾਂਦੀ ਆਬਜ਼ਰਵਰ ਜ਼ਿਲ੍ਹਾ ਫ਼ਿਰੋਜ਼ਪੁਰ, ਭਾਈ ਹਰਜਿੰਦਰ ਸਿੰਘ ਪਿਤਾ ਪ੍ਰਧਾਨ ਮੰਤਰੀ, ਭਾਈ ਲਖਵਿੰਦਰ ਸਿੰਘ ਭੁੱਲਰ ਸਾਬਕਾ ਸਰਪੰਚ ਅਰਾਈਆਂਵਾਲਾ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਭਾਈ ਸੁਖਦੇਵ ਸਿੰਘ ਖ਼ਾਲਸਾ ਮੀਹਾਂ ਸਿੰਘ ਵਾਲਾ, ਸਾਹਿਬ ਸਿੰਘ ਰਸੂਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ ਮੱਖੂ, ਨਰਿੰਦਰ ਸਿੰਘ ਪੰਨੂ, ਬਲਵਿੰਦਰ ਸਿੰਘ ਮੱਖੂ, ਡਾ. ਸੁਖਦੇਵ ਸਿੰਘ ਵਿੰਝੋਕੇ, ਜਸਪਾਲ ਸਿੰਘ ਲਲਿਹਾਂਦੀ, ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਸੁਖਚੈਨ ਸਿੰਘ ਚੱਕੀਆਂ, ਗੁਰਪਾਲ ਸਿੰਘ ਘੁੱਦੂਵਾਲਾ, ਬਾਬਾ ਹੈਪੀ ਸਿੰਘ, ਜਸਵੀਰ ਸਿੰਘ ਸਭਰਾ, ਅਨੋਖ ਸਿੰਘ ਜੱਲੇਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ -ਪਿੰਡ ਕੜਮਾਂ ਵਿਖੇ ਹੋਏ ਧਮਾਕੇ ਦਾ ਮਾਮਲਾ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਘਰ 'ਚ ਕਿਵੇਂ ਸਟੋਰ... ਅਗਲੀ ਖ਼ਬਰ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ 'ਚ ਦੀਵਾਲੀ ਮੌਕੇ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।