ਫ਼ਿਰੋਜ਼ਪੁਰ, 21 ਜੁਲਾਈ (ਦਵਿੰਦਰ ਪਾਲ ਸਿੰਘ)-ਹਰਿਆਲੀ ਤੀਜ ਦੇ ਮੌਕੇ 'ਤੇ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ 'ਚ ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਵਲੋਂ ਤੀਜ ਦੇ ਤਿਉਹਾਰ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਤੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀਆਂ ਟੀਚਿੰਗ ਤੇ ਨਾਨ-ਟੀਚਿੰਗ ਮਹਿਲਾ ਸਟਾਫ਼ ਨੇ ਹਿੱਸਾ ਲਿਆ | ਪ੍ਰੋਗਰਾਮ 'ਚ ਸੀਨੀਅਰ ਡਾਇਰੈਕਟਰ ਅਕਾਦਮਿਕ ਡਾ. ਰਾਗਿਨੀ ਗੁਪਤਾ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਨੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਦੋਂ ਕਿ ਪਿ੍ੰਸੀਪਲ ਰੁਚੀ ਪਾਂਡੇ, ਡਾ. ਸ਼ਵੇਤਾ ਚੁੱਘ, ਡਾ. ਰਿੰਪਲ ਕੋਚਰ, ਡਾ. ਵਰਿੰਦਰ, ਸੀ.ਏ. ਪਿ੍ਅੰਕਾ ਬਾਂਸਲ, ਸਿੱਖਿਆ ਸ਼ਾਸਤਰੀ ਵੰਦਨਾ, ਅਨੁ ਦੇਵਗਨ, ਸ਼ਾਇਨਾ, ਰਿਤੂ ਗਿਰਧਰ, ਕਨਿਕਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਤੀਜ ਤਿਉਹਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਬਾਜਵਾ ਆਡੀਟੋਰੀਅਮ 'ਚ ਆਯੋਜਿਤ ਸਮਾਗਮ ਵਿਚ ਸੱਭਿਆਚਾਰ ਦਾ ਪ੍ਰਦਰਸ਼ਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ | ਸਟਾਫ਼ ਨੇ ਫੁਲਕਾਰੀ, ਮਹਿੰਦੀ, ਚੂੜੀਆਂ ਆਦਿ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਨੇ ਬੋਲੀਆਂ ਗਾਈਆਂ ਤੇ ਗਿੱਧਾ ਪਾਇਆ ਤੇ ਪੰਜਾਬੀ ਸੱਭਿਆਚਾਰ ਦੀ ਛਾਪ ਛੱਡੀ | ਪ੍ਰਭਦੀਪ ਨੂੰ ਤੀਜ ਤਿਉਹਾਰ 'ਚ ਤੀਜ ਕਵੀਨ ਨਾਲ ਸਨਮਾਨਿਤ ਕੀਤਾ ਤੇ ਤਾਜ ਪਹਿਨਾਇਆ ਗਿਆ, ਜਦੋਂ ਕਿ ਜੋਤੀ ਰਾਣੀ ਨੂੰ ਪਹਿਲੀ ਰਨਰ-ਅੱਪ ਦਾ ਪੁਰਸਕਾਰ ਦਿੱਤਾ ਗਿਆ ਤੇ ਪਾਇਲ ਨੂੰ ਦੂਜੀ ਰਨਰ-ਅੱਪ ਦਾ ਪੁਰਸਕਾਰ ਦਿੱਤਾ ਗਿਆ | ਜੇਤੂਆਂ ਨੂੰ ਡੀ.ਸੀ.ਐਮ. ਗਰੁੱਪ ਵਲੋਂ ਸਨਮਾਨਿਤ ਕੀਤਾ | ਡਾ. ਰਾਗਿਨੀ ਗੁਪਤਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਨਾਲ ਸਾਡੀ ਵਿਰਾਸਤ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਨਾਲ-ਨਾਲ, ਸਾਨੂੰ ਆਪਣੇ ਤਿਉਹਾਰ ਇਕੱਠੇ ਮਨਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ |