ਜ਼ੀਰਾ, 20 ਜੁਲਾਈ (ਰਜਨੀਸ਼ ਕਥੂਰੀਆ)-ਐਨ.ਆਰ.ਆਈ.ਪਿ੍ੰਸ ਨਰੂਲਾ ਨੇ ਆਪਣੇ ਬੇਟੇ ਰਿਆਨ ਨਰੂਲਾ ਦਾ ਜਨਮ ਦਿਨ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਮਾਛੀਆਂ ਜ਼ੀਰਾ ਵਿਖੇ ਬੱਚਿਆਂ ਨਾਲ ਖ਼ੁਸ਼ੀ ਸਾਂਝੀ ਕਰਕੇ ਮਨਾਇਆ | ਇਹ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਰਿਆਨ ਨਰੂਲਾ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਮਾਛੀਆਂ ਜ਼ੀਰਾ ਵਿਖੇ ਰੱਖੇ ਗਏ ਸਮਾਗਮ 'ਚ ਐਨ.ਆਰ.ਆਈ. ਪਿ੍ੰਸ ਨਰੂਲਾ ਮਾਲਕ ਤਿਲਕ ਰਾਜ ਨਰੂਲਾ ਇਨਵੈਸਟਮੈਂਟ ਗਰੁੱਪ ਪੀ.ਟੀ.ਵਾਈ. ਲਿਮਟਿਡ ਤੇ ਨਰੂਲਾ ਗਰੁੱਪ ਪੀ.ਟੀ.ਵਾਈ. ਲਿਮਟਿਡ ਮੈਲਬੌਰਨ ਆਸਟੇ੍ਰਲੀਆ ਦੇ ਦਾਦਾ ਨਿਆਮਤ ਰਾਏ ਨਰੂਲਾ, ਮਾਤਾ ਹਰਜਿੰਦਰ ਨਰੂਲਾ ਤੇ ਰਾਹੁਲ ਨਰੂਲਾ ਉਚੇਚੇ ਤੌਰ 'ਤੇ ਪਹੁੰਚੇ | ਜਿਨ੍ਹਾਂ ਨੇ ਸਕੂਲ ਦੇ ਕਰੀਬ 300 ਬੱਚਿਆਂ ਨੂੰ ਠੰਢੇ ਪਾਣੀ ਲਈ ਬੋਤਲਾਂ, ਬਿਸਕੁਟ ਤੇ ਟਾਫ਼ੀਆਂ ਵੰਡ ਕੇ ਰਿਆਨ ਨਰੂਲਾ ਦੇ ਜਨਮ ਦਿਨ ਦੀ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਤੇ ਮੀਤ ਪ੍ਰਧਾਨ ਮੈਡਮ ਵਨੀਤਾ ਝਾਂਜੀ ਨੇ ਕਿਹਾ ਕਿ ਐਨ.ਆਰ.ਆਈ.ਪਿ੍ੰਸ ਨਰੂਲਾ ਪਰਿਵਾਰ ਨੂੰ ਵਿਦੇਸ਼ 'ਚ ਵਸੇ ਨੂੰ ਬੇਸ਼ੱਕ ਕਈ ਸਾਲ ਹੋ ਗਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਆਪਣੀ ਜਨਮ ਭੂਮੀ ਪੰਜਾਬ ਦੀ ਮਿੱਟੀ ਨਾਲ ਪਹਿਲਾਂ ਵਾਂਗ ਮੋਹ ਬਰਕਰਾਰ ਹੈ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਬਿੱਟੂ,ਚੇਅਰਮੈਨ ਮਹਿੰਦਰ ਪਾਲ ਕੁਮਾਰ ਬੈਂਕ ਵਾਲੇ, ਵਨੀਤਾ ਝਾਂਜੀ, ਨੀਰੂ ਅਰੋੜਾ,ਮੀਤ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਖ਼ਜ਼ਾਨਚੀ ਗੁਰਬਖ਼ਸ਼ ਸਿੰਘ ਵਿੱਜ, ਲੈਕਚਰਾਰ ਨਰਿੰਦਰ ਸਿੰਘ,ਵਿਜੇ ਮੌਂਗਾ ਪ੍ਰਧਾਨ ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ,ਰਾਮ ਪ੍ਰਕਾਸ਼ ਸੇਵਾਮੁਕਤ ਐੱਸ.ਪੀ ਪੰਜਾਬ ਪੁਲਿਸ, ਜੁਗਲ ਕਿਸ਼ੋਰ,ਜਗਦੇਵ ਸ਼ਰਮਾ ਮੀਤ ਪ੍ਰਧਾਨ, ਸੋਨੂੰ ਗੁਜਰਾਲ ਅਤੇ ਰਿਪਨ ਅਰੋੜਾ ਸਲਾਹਕਾਰ ਆਦਿ ਤੋਂ ਇਲਾਵਾ ਸਕੂਲ ਮੁਖੀ ਪ੍ਰੇਮ ਸਿੰਘ ਘਾਰੂ, ਅਧਿਆਪਕ ਨਰੇਸ਼ ਕੁਮਾਰ ਸਿਡਾਨਾ, ਗੁਰਦਿੱਤ ਸਿੰਘ, ਗੀਤਾ ਅਰੋੜਾ, ਹਰਪ੍ਰੀਤ ਕੌਰ, ਹਰਵਿੰਦਰ ਕੌਰ,ਮੀਨਾ ਕੁਮਾਰੀ, ਸ਼ਾਲੂਕਾ ਰਾਣੀ, ਸਾਕਸ਼ੀ ਟੁਟੇਜਾ , ਅਮਨਦੀਪ ਸਿੰਘ ਨਾਰੰਗ ਆਦਿ ਹਾਜ਼ਰ ਸਨ |