ਫ਼ਿਰੋਜ਼ਪੁਰ, 19 ਜੁਲਾਈ (ਦਵਿੰਦਰ ਪਾਲ ਸਿੰਘ)-ਦਾਸ ਅਤੇ ਬ੍ਰਾਊਨ ਵਰਲਡ ਸਕੂਲ ਦੇ ਤਿੰਨ ਵਿਦਿਆਰਥੀ ਦੱਖਣੀ ਕੋਰੀਆ ਵਿਚ ਹੋਣ ਵਾਲੀ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਲਈ ਰਵਾਨਾ ਹੋ ਗਏ ਹਨ | ਜੋ ਉੱਥੇ ਜਾ ਕੇ ਆਪਣੀ ਸ਼ਾਨਦਾਰ ਖੇਡ ਨਾਲ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਉਣਗੇ | ਇਸ ਮੌਕੇ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਅਭਿਸ਼ੇਕ ਮਦਾਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਬਾਰ੍ਹਵੀਂ ਜਮਾਤ ਦੇ ਭਾਵਿਕ ਜੈਨ, ਗਿਆਰ੍ਹਵੀਂ ਜਮਾਤ ਦੇ ਹਰਨਵ ਸਿੰਘ ਅਤੇ ਹਰਸ਼ਿਕਾ ਦੀ ਚੋਣ ਕੀਤੀ ਗਈ ਹੈ | ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਛੋਟੀ ਉਮਰ ਵਿਚ ਤਿੰਨ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਗਏ ਹਨ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨੀਰੁੱਧ ਗੁਪਤਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਜਨਰਲ ਸਕੱਤਰ ਮਨਜੀਤ ਸਿੰਘ ਢਿੱਲੋਂ, ਪਰਮਿੰਦਰ ਥਿੰਦ, ਰੰਜਨ ਸ਼ਰਮਾ, ਵਿਪੁਲ ਨਾਰੰਗ, ਪਵਨ ਮਦਾਨ, ਅਕਸ਼ ਕੁਮਾਰ, ਵਿਕਰਮਾਦਿਤਿਆ ਸ਼ਰਮਾ, ਮਨਰੀਤ ਸਿੰਘ, ਦੀਪਕ ਮੋਂਗਾ, ਅਜੀਤ ਕੁਮਾਰ, ਸੁਮਿਤ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |