20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੰਦਰ ਮਾਤਾ ਜੱਜਲ ਵਾਲੀ ਤੋਂ ਸ਼ਹਿਰ ਵਿਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਅਜੀਤ ਡੈਸਕ 20-07-2025
ਗੁਰੂਹਰਸਹਾਏ, 19 ਜੁਲਾਈ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਮੰਦਰ ਮਾਤਾ ਜੱਜਲ ਵਾਲੀ ਤੋਂ ਸਾਵਣ ਦੇ ਮਹੀਨੇ ਦੇ ਮੁੱਖ ਰੱਖਦਿਆਂ ਹੋਇਆ | ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਸ਼ੋਭਾ ਯਾਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਰਵਿ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਹੀ ਮੰਦਰ ਮਾਤਾ ਜੱਜਲ ਵਾਲੀ ਦਾ ਸਾਲਾਨਾ ਝੰਡਾ ਅਤੇ ਸ਼ੋਭਾ ਯਾਤਰਾ ਮੰਦਰ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਕੱਢੀ ਜਾਂਦੀ ਹੈ ਜੋ ਕਿ ਇਸ ਵਾਰ ਵੀ 58ਵਾਂ ਸਾਲਾਨਾ ਝੰਡਾ ਅਤੇ ਸ਼ੋਭਾ ਯਾਤਰਾ ਕੱਢੀ ਗਈ | ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਮੰਦਰ ਵਿਖੇ ਪੰਡਿਤ ਜਗਤ ਰਾਮ, ਅੰਸ਼ ਸ਼ੁਕਲਾ, ਮੋਨੂੰ ਵਲੋਂ ਮਾਤਾ ਰਾਣੀ ਜੀ ਦੀ ਜੋਤ ਜਗਾ ਕੇ ਪੂਜਾ ਅਰਚਨਾ ਕੀਤੀ ਗਈ | ਉਸ ਤੋਂ ਬਾਅਦ ਮਾਤਾ ਜੀ ਦੀ ਪਵਿੱਤਰ ਜੋਤ ਅਤੇ ਸੁੰਦਰ ਸਰੂਪ ਸਜਾਏ ਗਏ | ਸੁੰਦਰ ਪਾਲਕੀ ਵਿਚ ਸਜਾਇਆ ਗਿਆ ਅਤੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ | ਇਸ ਸ਼ੋਭਾ ਯਾਤਰਾ ਵਿਚ ਸੁੰਦਰ-ਸੁੰਦਰ ਝਾਕੀਆਂ ਜਿਸ ਵਿਚ ਹਨੂਮਾਨ ਜੀ, ਭਗਵਾਨ ਸ਼ਿਵ ਜੀ ਦੀ ਝਾਕੀਆਂ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਐੱਸ.ਪੀ ਸਤਨਾਮ ਸਿੰਘ ਦਾ ਮੰਦਰ ਦੇ ਪ੍ਰਧਾਨ ਰਵਿ ਸ਼ਰਮਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਜੋਨੀ ਆਵਲਾ, ਅਨਿਲ ਹਾਂਡਾ, ਰਾਜਾ ਵੋਹਰਾ, ਆਤਮਜੀਤ ਸਿੰਘ ਡੇਵਿਡ ਪ੍ਰਧਾਨ ਨਗਰ ਕੌਂਸਲ, ਛਿੰਦਰਪਾਲ ਸਿੰਘ ਭੋਲਾ, ਰਾਕੇਸ਼ ਬਜਾਜ, ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਕਪਿਲ ਕੰਧਾਰੀ, ਕੌਂਸਲਰ ਬਿ੍ਜ ਭੂਸ਼ਨ ਭਾਰਦਵਾਜ, ਕੁਲਦੀਪ ਸ਼ਰਮਾ, ਮਦਨ ਲਾਲ ਸ਼ਰਮਾ, ਸੰਨੀ ਸ਼ਰਮਾ, ਬੰਟੀ ਭਠੇਜਾ, ਮਨੋਜ ਮੋਂਗਾ, ਸਚਿਨ ਸੇਠੀ, ਤੇਜਿੰਦਰ ਪਾਲ ਸ਼ਰਮਾ, ਬੱਬੂ ਕੁਮਾਰ, ਅਮਰੀਕ ਸਿੰਘ, ਨਿਸ਼ੂ ਦਹੂਜਾ, ਸੋਨੂੰ ਮੋਂਗਾ, ਰਜਿੰਦਰ ਭਠੇਜਾ, ਅਮਨਦੀਪ ਗਿਰਧਰ, ਵਿਜੈ ਸੇਠੀ ਵਲੋਂ ਵੀ ਆਪਣੀ ਹਾਜ਼ਰੀ ਭਰੀ ਗਈ ਅਤੇ ਮਾਤਾ ਰਾਣੀ ਦੇ ਦਰਬਾਰ 'ਤੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਾਸੀਆਂ ਵਲੋਂ ਸਵਾਗਤੀ ਗੇਟ ਲਗਾਏ ਗਏ ਅਤੇ ਥਾਂ-ਥਾਂ 'ਤੇ ਕੇਲੇ, ਹਲਵਾ, ਛੋਲੇ, ਦੁੱਧ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਆਤਸ਼ਬਾਜ਼ੀ ਵੀ ਖ਼ੂਬ ਕੀਤੀ ਗਈ |
ਪਿਛਲੀ ਖ਼ਬਰ ਜੋਗਿੰਦਰ ਸਿੰਘ ਜਿੰਦੂ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਵਜੋਂ ਨਿਯੁਕਤੀ 'ਤੇ ਸੁੱਖ ਜੌੜਾ ਨੇ ਦਿੱਤੀ ਵਧਾਈ ਅਗਲੀ ਖ਼ਬਰ ਸੁਖਬੀਰ ਬਾਦਲ ਦੀ ਮੱਖੂ ਫੇਰੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।