20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੀ ਸਰਬਸੰਮਤੀ ਦੇ ਨਾਲ ਹੋਈ ਚੋਣ ਉਡੀਕ ਬਿੰਦਰਾ ਬਣੇ ਪ੍ਰਧਾਨ

ਅਜੀਤ ਡੈਸਕ 20-07-2025
ਗੁਰੂਹਰਸਹਾਏ, 19 ਜੁਲਾਈ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਾਚੀਨ ਅਤੇ ਪ੍ਰਸਿੱਧ ਮੰਦਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਸਮੂਹ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ | ਜਿਸ ਵਿਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਜਨਮ ਅਸ਼ਟਮੀ ਨੂੰ ਲੈ ਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੌਕੇ ਸਮੂਹ ਮੈਂਬਰਾਂ ਵਲੋਂ ਸਰਵ ਸੰਮਤੀ ਦੇ ਨਾਲ ਨਵੀਂ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਾਰੇ ਮੈਂਬਰਾਂ ਦੀ ਸਹਿਮਤੀ 'ਤੇ ਉਡੀਕ ਚੰਦ ਬਿੰਦਰਾ ਨੂੰ ਮੰਦਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਕ੍ਰਿਸ਼ਨ ਨਰੂਲਾ ਨੂੰ ਸੀਨੀਅਰ ਵਾਈਸ ਪ੍ਰਧਾਨ, ਮਨੋਜ ਮੋਂਗਾ ਨੂੰ ਵਾਈਸ ਪ੍ਰਧਾਨ, ਰਾਜਾ ਕੁਮਾਰ ਨੂੰ ਸੈਕਟਰੀ, ਬੂੜ ਚੰਦ ਬਿੰਦਰਾ ਨੂੰ ਕੈਸ਼ੀਅਰ ਅਤੇ ਇਸ ਦੇ ਨਾਲ ਹੀ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ | ਜਿਸ ਵਿਚ ਮਦਨ ਮੋਹਨ ਕੰਧਾਰੀ, ਬਲਦੇਵ ਰਾਜ ਸੇਠੀ, ਸਤੀਸ਼ ਕੁਮਾਰ ਵੋਹਰਾ, ਵਿਜੈ ਕੁਮਾਰ ਮੋਂਗਾ, ਭਾਰਤ ਭੂਸ਼ਨ ਗਲਹੋਤਰਾ, ਮੋਹਨ ਲਾਲ ਬੱਬਰ, ਓਮ ਪ੍ਰਕਾਸ਼ ਢੀਂਗਰਾ, ਤਰਸੇਮ ਲਾਲ ਨਰੂਲਾ, ਰਮੇਸ਼ ਕੁਮਾਰ ਆਵਲਾ, ਗੁਰਦੀਪ ਸਿੰਘ ਮਾਨਕਟਾਲਾ, ਅਰਵਿੰਦਰ ਸਿੰਘ ਮਾਨਕਟਾਲਾ, ਵਿਜੈ ਕੁਮਾਰ ਨਰੂਲਾ, ਅਸ਼ੋਕ ਵੋਹਰਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ-ਹੀਰੋ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਟ©ੈਫਿਕ ਨਿਯਮਾਂ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।