14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੰਦਰ ਮਾਤਾ ਜੱਜਲ ਵਾਲੀ ਵਿਖੇ ਮਾਂ ਕਾਲੀ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 18-07-2025
ਗੁਰੂਹਰਸਹਾਏ, 17 ਜੁਲਾਈ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਰ ਮਾਤਾ ਜੱਜਲ ਵਾਲੀ ਵਿਖੇ ਪ੍ਰਧਾਨ ਰਵਿ ਸ਼ਰਮਾ ਦੀ ਅਗਵਾਈ ਹੇਠ ਮਾਂ ਕਾਲੀ ਦਾ ਸਥਾਪਨਾ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਰਵਿ ਸ਼ਰਮਾ ਨੇ ਦੱਸਿਆ ਕਿ ਅੱਜ ਮੰਦਰ ਵਿਖੇ ਮਾਂ ਕਾਲੀ ਜੀ ਦਾ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਇਸਤਰੀ ਸਤਸੰਗ ਕਮੇਟੀ ਦੀ ਔਰਤਾਂ ਵਲੋਂ ਮੰਦਰ ਵਿਖੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਕੀਰਤਨ ਕੀਤਾ ਗਿਆ | ਜਿਸ ਵਿਚ ਔਰਤਾਂ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਕੀਰਤਨ ਦੀ ਸਮਾਪਤੀ ਤੋਂ ਬਾਅਦ ਆਰਤੀ ਕੀਤੀ ਗਈ | ਉਸ ਤੋਂ ਬਾਅਦ ਸਥਾਪਨਾ ਦਿਵਸ ਨੂੰ ਲੈ ਕੇ ਮੰਦਰ ਵਿਖੇ ਕੇਕ ਕੱਟਿਆ ਗਿਆ | ਉਸ ਤੋਂ ਬਾਅਦ ਮੰਦਰ ਦੇ ਪੁਜਾਰੀ ਜਗਤ ਰਾਮ, ਮੋਨੂੰ ਵਲੋਂ ਮਾਤਾ ਰਾਣੀ ਦੇ ਦਰਬਾਰ 'ਤੇ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ ਤੇ ਭੋਗ ਉਪਰੰਤ ਆਈ ਹੋਈ ਸੰਗਤ ਨੂੰ ਕੇਲਿਆਂ, ਕੇਕ ਦਾ ਪ੍ਰਸ਼ਾਦ ਵੰਡਿਆ ਗਿਆ |
ਪਿਛਲੀ ਖ਼ਬਰ ਬੇਅਦਬੀਆ ਰੋਕਣ ਲਈ ਸਰਕਾਰ ਨੇ ਇਤਿਹਾਸਕ ਫ਼ੈਸਲਾ ਲਿਆ ਅਗਲੀ ਖ਼ਬਰ ਹੈਰੋਇਨ ਸਮੇਤ 2 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।