14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੁਲਿਸ ਨੇ ਪਿੰਡਾਂ 'ਚ ਚਲਾਇਆ ਤਲਾਸ਼ੀ ਅਭਿਆਨ

ਅਜੀਤ ਡੈਸਕ 18-07-2025
ਮੱਲਾਂਵਾਲਾ, 17 ਜੁਲਾਈ (ਬਲਬੀਰ ਸਿੰਘ ਜੋਸਨ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਦੀ ਦਿਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਥਾਣਾ ਮੱਲਾਂਵਾਲਾ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਦੇ ਵਿਚ ਤਲਾਸ਼ੀ ਸਰਚ ਅਭਿਆਨ ਚਲਾਇਆ ਗਿਆ | ਪੁਲਿਸ ਥਾਣਾ ਮੱਲਾਂਵਾਲਾ ਦੇ ਐੱਸ.ਐੱਚ.ਓ. ਹਰਿੰਦਰ ਸਿੰਘ ਚਮੇਲੀ ਵਲੋਂ ਪੁਲਿਸ ਪਾਰਟੀ ਸਮੇਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਲਾਕੇ ਵਿਚੋਂ ਨਸ਼ਾ ਖ਼ਤਮ ਕਰਨ ਲਈ ਮੱਲਾਂਵਾਲਾ ਦੇ ਇਲਾਕੇ ਦੇ ਪਿੰਡਾਂ 'ਚ ਜਿੱਥੇ ਜ਼ਿਆਦਾ ਨਸ਼ੇ ਦੀਆਂ ਸ਼ਿਕਾਇਤਾਂ ਹਨ ਉਨ੍ਹਾਂ ਪਿੰਡਾਂ ਦੇ ਵਿਚ ਸਰਚ ਅਭਿਆਨ ਚਲਾ ਕੇ ਤਲਾਸ਼ੀ ਕੀਤੀ ਗਈ ਹੈ | ਇਸ ਸਰਚ ਆਪੇ੍ਰਸ਼ਨ ਦੌਰਾਨ ਇਕ ਖੋਜੀ ਕੁੱਤੇ ਦੀ ਵੀ ਮਦਦ ਲਈ ਗਈ ਹੈ | ਐੱਸ.ਐੱਚ.ਓ. ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਜੇਕਰ ਕਿਸੇ ਦੇ ਕੋਲੋਂ ਕਿਸੇ ਵੀਂ ਪ੍ਰਕਾਰ ਦਾ ਨਸ਼ਾ ਬਰਾਮਦ ਹੁੰਦਾ ਹੈ ਤਾਂ ਉਸ ਖ਼ਿਲਾਫ਼ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਨਸ਼ਾ ਕਰਦੇ ਹਨ ਅਸੀਂ ਪਿੰਡਾਂ ਦੇ ਵਿਚ ਜਾਂ ਕੇ ਸਾਂਝੀਆਂ ਥਾਵਾਂ 'ਤੇ ਖੜ ਕੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਾਂ ਕਿ ਨਸ਼ਾ ਛੱਡਣ ਅਤੇ ਆਪਣਾ ਇਲਾਜ ਕਰਵਾਉਣ ਕਿਉਂਕਿ ਪੰਜਾਬ ਸਰਕਾਰ ਵਲੋਂ ਵੀ ਜਿਹੜੇ ਵਿਅਕਤੀ ਮਾੜਾ ਮੋਟਾ ਨਸ਼ਾ ਕਰਦਾ ਹੈ ਉਹ ਪੁਲਿਸ ਦੀ ਮਦਦ ਨਾਲ ਨਸ਼ਾ ਛੱਡ ਸਕਦਾ ਹੈ ਜਿਸ ਦੇ ਸਬੰਧੀ ਸਰਕਾਰ ਨੇ ਹਸਪਤਾਲਾਂ 'ਚ ਪੂਰੇ ਪ੍ਰਬੰਧ ਕੀਤੇ ਹੋਏ ਹਨ | ਐੱਸ.ਐੱਚ.ਓ ਹਰਿੰਦਰ ਸਿੰਘ ਚਮੇਲੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਥਾਣਾ ਮੱਲਾਂਵਾਲਾ ਦੇ ਇਲਾਕੇ ਦੇ ਵਿਚ ਕਿਸੇ ਵੀ ਵਿਅਕਤੀ ਨੂੰ ਨਸ਼ੇ ਦਾ ਕਾਰੋਬਾਰ ਨਹੀਂ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਹੈਰੋਇਨ ਸਮੇਤ 2 ਮੁਲਜ਼ਮ ਕਾਬੂ ਅਗਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਵਲੋਂ ਸਾਢੇ 9 ਕਿੱਲੋ ਹੈਰੋਇਨ, 2 ਕਿੱਲੋ ਅਫ਼ੀਮ, ਵਿਦੇਸ਼ੀ ਡਰੋਨ, ਦੋ ਰਿਮੋਟ, ਮੋਬਾਈਲ ਫ਼ੋਨ, ਕੰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।