09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਫੇਰ ਬਦਲ ਕਰਨਾ ਲੋਕਤੰਤਰ ਦਾ ਘਾਣ-ਰਾਜਿੰਦਰ ਦੀਪਾ

ਅਜੀਤ ਡੈਸਕ 28-12-2025

ਲੌਂਗੋਵਾਲ, 27 ਦਸੰਬਰ (ਖੰਨਾ, ਵਿਨੋਦ) - ਸਥਾਨਕ ਕਸਬੇ ਦੀ ਨਗਰ ਕੌਂਸਲ ਲਈ ਨਵੀਂ ਵਾਰਡ ਬੰਦੀ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸਖ਼ਤ ਵਿਰੋਧ ਕੀਤਾ ਹੈ | ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਾਬੂ ਰਜਿੰਦਰ ਦੀਪਾ ਵਲੋਂ ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਸੁਨਾਮ ਨਗਰ ਕੌਂਸਲ ਦੇ ਅੰਦਰ ਵਾਰਡ ਬੰਦੀ ਨੂੰ ਲੈ ਕੇ ਧੱਕੇਸ਼ਾਹੀ ਕੀਤੀ ਗਈ ਹੈ | ਉਸੇ ਤਰ੍ਹਾਂ ਲੌਂਗੋਵਾਲ ਨਗਰ ਕੌਂਸਲ ਦੀ ਵਾਰਡ ਬੰਦੀ ਲੋਕਾਂ ਦੇ ਸਲਾਹ ਮਸ਼ਵਰੇ ਬਿਨਾਂ ਗਲਤ ਤਰੀਕੇ ਨਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਜਿਹੜਾ ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ | ਜਿਸ ਦੀ ਵੋਟ ਤਕਰੀਬਨ 85 ਪ੍ਰਤੀਸ਼ਤ ਹੈ ਉਸ ਵਾਰਡ ਨੂੰ ਬੀ.ਸੀ., ਵਾਰਡ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਇਹ ਲੋਕਤੰਤਰ ਦਾ ਘਾਣ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਧੱਕਾ ਕਰ ਕੇ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਾਂਗਰਸ ਦੇ ਨਾਲ ਅਕਾਲੀ ਦਲ ਅਤੇ ਬੀਜੇਪੀ ਦੇ ਆਗੂਆਂ ਵੱਲੋਂ ਵੀ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਰਿਹਾਇਸ਼ ਤੋਂ ਬਰਨਾਲਾ ਕੈਂਚੀਆਂ ਤੱਕ ਦੀ ਸੜਕ ਦਾ 98.55 ਲੱਖ ਰੁਪਏ ਦਾ ਲੱਗਿਆ ਟੈਂਡਰ ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਚ ਗਤੀਵਿਧੀ-ਆਧਾਰਿਤ ਨਵੇਂ ਸਿੱਖਿਅਕ ਮਿਆਰ ਸਥਾਪਿਤ-ਛੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।