13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਸ਼ਿਆਂ ਤੋਂ ਦੂਰ ਰਹਿਣ ਲਈ ਦਿੜ੍ਹ ਇੱਛਾ ਸ਼ਕਤੀ ਜ਼ਰੂਰੀ-ਮੋਹਨ ਸ਼ਰਮਾ <br/>

ਮੋਹਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਦਿਨੇਸ਼ ਗੋਇਲ, ਜੋਗਾ ਸਿੰਘ ਤੂਰ ਅਤੇ ਹੋਰ ਸ਼ਖ਼ਸੀਅਤਾਂ | ਤਸਵੀਰ: ਮੁਕੇਸ਼ ਕੁਮਾਰ <br/> 26-12-2025
ਸੰਗਰੂਰ, 25 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਦਿ੍ੜ ਇੱਛਾ ਸ਼ਕਤੀ ਅਤੇ ਚੰਗੀ ਸੰਗਤ ਦਾ ਹੋਣਾ ਅਤਿਅੰਤ ਜ਼ਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ, ਲੇਖਕ ਅਤੇ ਨਸ਼ਾ ਛੁਡਾਓ ਕੇਂਦਰ ਸੰਗਰੂਰ ਦੇ ਸਾਬਕਾ ਡਾਇਰੈਕਟਰ ਮੋਹਨ ਸ਼ਰਮਾ ਨੇ ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਐੱਨ.ਐੱਸ.ਐੱਸ ਕੈਂਪ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਦੱਸਦਿਆਂ ਇਸ ਬੁਰਾਈ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿਤਾ | ਸ੍ਰੀ ਸ਼ਰਮਾ ਨੇ ਵੱਖ-ਵੱਖ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਉਸਾਰੂ ਭਵਿੱਖ ਸਿਰਜਨ ਲਈ ਕਿਹਾ | ਸੰਸਥਾ ਦੇ ਚੇਅਰਪਰਸਨ ਦਿਨੇਸ਼ ਗੋਇਲ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਮੋਹਨ ਸ਼ਰਮਾ ਦੀ ਸਮਾਜ ਨੂੰ ਉਸਾਰੂ ਦੇਣ ਦਾ ਜ਼ਿਕਰ ਕਰਦਿਆਂ ਸਮੇਂ-ਸਮੇਂ ਸਿਰ ਸੰਸਥਾ ਦੇ ਵਿਦਿਆਰਥੀਆਂ ਨੂੰ ਸੇਧਮਈ ਸੁਨੇਹਾ ਦੇਣ ਲਈ ਬੇਨਤੀ ਕੀਤੀ | ਪਿ੍ੰਸੀਪਲ ਜੋਗਾ ਸਿੰਘ ਤੂਰ ਨੇ ਸੰਸਥਾ ਦੀ ਕਾਰਗੁਜ਼ਾਰੀ ਸਬੰਧੀ ਵਿਸਥਾਰਪੂਰਵਕ ਦੱਸਿਆ | ਮੰਚ ਸੰਚਾਲਨ ਗੁਰਪ੍ਰੀਤ ਕੌਰ ਨੇ ਸਫ਼ਲਤਾਪੂਰਵਕ ਕੀਤਾ | ਇਸ ਸਮੇਂ ਮੋਹਨ ਸ਼ਰਮਾ ਨੂੰ ਸੰਸਥਾ ਵਲੋਂ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਢੀਂਡਸਾ ਤੇ ਖੰਨਾ ਨੇ ਦਾਨੀਆ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਨਗਰ ਕੌਂਸਲ ਨੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ 6ਵੇਂ ਦਿਨ ਮੰਗੇ ਇਤਰਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।