13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੁੱਖ ਮੰਤਰੀ ਨਿਵਾਸ ਦੀ ਬਜਾਏ ਡੀ.ਸੀ. ਦਫ਼ਤਰ ਬਾਹਰ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਪੱਕੇ ਮੋਰਚੇ ਦੀ ਕੀਤੀ ਸ਼ੁਰੂਆਤ <br/>

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਬੇਰੁਜ਼ਗਾਰ ਮੋਰਚਾ ਲਗਾਉਂਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 26-12-2025
ਸੰਗਰੂਰ, 25 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ, ਅਮਨ ਸ਼ੇਖ਼ਾ ਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੱਕਾ ਮੋਰਚਾ ਲਗਾਉਂਦਿਆਂ ਆਪਣੇ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਕਰ ਦਿੱਤੀ | ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲਾ ਪੱਕਾ ਮੋਰਚਾ ਲਗਾਉਣ ਦੀ ਤਜਵੀਜ਼ ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਲੋਨੀ ਦੇ ਬਾਹਰ ਰੱਖੀ ਗਈ ਸੀ ਪਰ ਅੱਜ ਅਚਾਨਕ ਪ੍ਰਦਰਸ਼ਨ ਦਾ ਪ੍ਰੋਗਰਾਮ ਤਬਦੀਲ ਕਰਦਿਆਂ ਡੀ.ਸੀ. ਦਫ਼ਤਰ ਬਾਹਰ ਰੱਖ ਦਿੱਤਾ ਗਿਆ | ਆਗੂਆਂ ਅਨੁਸਾਰ ਸ਼ਹੀਦੀ ਪੰਦ੍ਹਰਵਾੜਾ ਹੋਣ ਕਾਰਨ ਫ਼ਤਿਹਗੜ੍ਹ ਸਾਹਿਬ ਜਾ ਰਹੀ ਸੰਗਤਾਂ ਨੂੰ ਅੜਚਣ ਨਾ ਆਏ ਇਸ ਲਈ ਬੇਰੁਜ਼ਗਾਰਾਂ ਨੇ ਅਤੇ ਸਥਾਨਕ ਪ੍ਰਸ਼ਾਸਨ ਦੇ ਸੁਝਾਅ ਦੇ ਚੱਲਦਿਆਂ ਪ੍ਰੋਗਰਾਮ ਤਬਦੀਲ ਕਰ ਦਿੱਤਾ ਗਿਆ | ਅੱਜ ਦੁਪਹਿਰ ਉਪਰੰਤ ਬੇਰੁਜ਼ਗਾਰ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਇਕੱਤਰ ਹੋਏ ਅਤੇ ਨਾਅਰੇਬਾਜ਼ੀ ਕਰਦਿਆਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ | ਆਪਣੀ ਮੰਗਾਂ ਨੂੰ ਦੁਹਰਾਉਂਦਿਆਂ ਆਗੂਆਂ ਨੇ ਕਿਹਾ ਕਿ ਮਾਸਟਰ ਕੇਡਰ, ਲੈਕਚਰਾਰ ਸਹਾਇਕ ਪ੍ਰੋਫੈਸਰ ਅਤੇ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀ ਅਸਾਮੀਆਂ ਜਾਰੀ ਨਹੀਂ ਕੀਤੀਆਂ | ਭਰਤੀਆਂ ਵਿਚ ਉਮਰ ਹੱਦ ਦੀ ਛੋਟ ਨਹੀਂ ਦਿੱਤੀ | ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਆਰਟ ਐਂਡ ਕਰਾਫ਼ਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਨਾ ਲਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਬੇਰੁਜ਼ਗਾਰਾਂ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦਾ ਮੋਰਚਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ | ਇਸ ਮੌਕੇ ਜਸਪਾਲ ਸਿੰਘ ਲਹਿਰਾ, ਹੀਰਾ ਲਾਲ, ਅਮਨਦੀਪ ਸਿੰਘ ਸ਼ੇਖ਼ਾ, ਸੰਦੀਪ ਸਿੰਘ ਮੋਫਰ, ਮਨਦੀਪ ਸਿੰਘ, ਸੁਖਪਾਲ ਖ਼ਾਨ, ਕਰਮਜੀਤ ਸਿੰਘ, ਕੇਵਲ ਕਿ੍ਸ਼ਨ, ਸਿੰਮੀ ਕੌਰ, ਮਨਜੀਤ ਕੌਰ, ਰਾਜਵੀਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਨੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ 6ਵੇਂ ਦਿਨ ਮੰਗੇ ਇਤਰਾਜ਼ <br/> ਅਗਲੀ ਖ਼ਬਰ ਵਾਰਡਬੰਦੀ ਵਿਚ ਹੇਰ-ਫੇਰ ਕਰ ਕੇ ਵਾਰਡਾਂ ਨੂੰ ਉਲਟ-ਪੁਲਟ ਕਰਨਾ 'ਆਪ' ਆਗੂਆਂ ਵਿਚ ਘਬਰਾਹਟ ਦੀ ਨਿਸ਼ਾਨੀ-ਸ਼ੁਭਮ ਸ਼ਰਮਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।