15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪ੍ਰਸ਼ਾਸਨ ਨੇ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਹਾਦਸਿਆਂ ਨੂੰ ਰੋਕਣ ਲਈ ਕੀਤੇ ਆਰਜ਼ੀ ਪ੍ਰਬੰਧ <br/>

ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਪ੍ਰਸ਼ਾਸਨ ਵਲੋਂ ਕੀਤੇ ਗਏ ਆਰਜ਼ੀ ਪ੍ਰਬੰਧਾਂ ਦਾ ਦਿ੍ਸ਼ | (ਸੱਜੇ) ਸੜਕ 'ਤੇ ਬਣੇ ਡਿਵਾਈਡਰ ਨੂੰ ਤੋੜ ਕੇ ਸੜਕ ਨੂੰ ਚੌੜਾ ਕਰਦੇ ਹੋਏ ਕਾਮੇ | ਤਸਵੀਰਾਂ : ਲਖਵਿੰਦਰ ਪਾਲ ਗਰਗ <br/> 26-12-2025
ਭਵਾਨੀਗੜ੍ਹ 25 ਦਸੰਬਰ (ਲਖਵਿੰਦਰ ਪਾਲ ਗਰਗ)-ਬੀਤੇ ਦਿਨੀਂ ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ 7 'ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਪ੍ਰਬੰਧਾਂ ਦੀ ਘਾਟ ਕਾਰਨ ਕਈ ਵਾਹਨ ਹਾਦਸਾ ਗ੍ਰਸਤ ਹੋ ਗਏ ਸਨ | ਮੀਡੀਆ 'ਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਦੇ ਹਰਕਤ 'ਚ ਆਉਣ ਨਾਲ ਹੁਣ ਇੱਥੇ ਕੁਝ ਆਰਜ਼ੀ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਜਦੋਂ ਮੌਕਾ ਦੇਖਿਆ ਗਿਆ ਤਾਂ ਇੱਥੇ ਹਾਦਸਿਆਂ ਨੂੰ ਰੋਕਣ ਦੇ ਲਈ ਸੜਕ ਦੇ ਮੋੜ 'ਤੇ ਵਾਹਨਾਂ ਨੂੰ ਸਿੱਧੇ ਜਾਣ ਦੀ ਬਿਜਾਏ ਮੁੜ ਕੇ ਜਾਣ ਦੇ ਲਈ ਹੋਲੀ ਚੱਲੋ ਦੇ ਸੂਚਨਾ ਬੋਰਡ, ਲਾਈਟਾਂ, ਮੁੜਨ ਦੇ ਲਈ ਦਿਸ਼ਾ ਨਿਰਦੇਸ਼, ਮਿੱਟੀ ਦੇ ਭਰੇ ਥੈਲਿਆਂ, ਢੋਲਾਂ 'ਤੇ ਚਮਕਦਾਰ ਟੇਪ ਲਗਾ ਕੇ ਆਰਜ਼ੀ ਪ੍ਰਬੰਧ ਕੀਤੇ ਹੋਏ ਸੀ ਇਸ ਤੋਂ ਇਲਾਵਾ ਸੜਕ 'ਤੇ ਬਣੇ ਡਿਵਾਈਡਰ ਨੂੰ ਤੋੜ ਕੇ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਸੀ | ਚਮਕਦਾਰ ਪੱਟੀਆਂ, ਰੇਡੀਅਮ ਤੇ ਲਾਈਟਾਂ, ਹੋਲੀ ਚੱਲੋ ਦੇ ਸਾਈਨ ਬੋਰਡ ਵੀ ਲਗਾਏ ਹੋਏ ਸੀ | ਇਸ ਸਬੰਧੀ ਠੇਕਾ ਲੈਣ ਵਾਲੀ ਸ਼ਿਵ ਬਿਲਡਰਜ਼ ਗੁਜਰਾਤ ਦੀ ਕੰਪਨੀ ਵਲੋਂ ਕੰਮ ਕਰਵਾ ਰਹੇ ਗੌਰਵ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਿਟੀ, ਪੁਲਿਸ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਸੜਕ 'ਤੇ ਬਣੇ ਡਿਵਾਈਡਰ ਨੂੰ ਤੋੜ ਕੇ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸੜਕ ਦੇ ਦੋਨੋਂ ਪਾਸੇ ਲਾਈਟਾਂ, ਰਿਫ਼ਲੈਕਟਰ, ਟੇਪ, ਮਿੱਟੀ ਦੇ ਥੈਲੇ, ਢੋਲ ਆਦਿ ਲਗਵਾਏ ਗਏ ਹਨ | ਸੜਕ 'ਤੇ ਚਿੱਟੀ ਪੱਟੀ ਵੀ ਲਗਵਾਈ ਜਾ ਰਹੀ ਹੈ ਤਾਂ ਜੋ ਸੜਕ ਹਾਦਸੇ ਨਾ ਹੋਣ | ਉਨ੍ਹਾਂ ਦੱਸਿਆ ਕਿ ਦਿੱਲੀ-ਕੱਟੜਾ ਹਾਈਵੇ ਸੜਕ ਦੇ ਪੁਲ ਹੋਂਠੋਂ ਵਾਹਨਾਂ ਨੂੰ ਘੁੰਮ ਕੇ ਹੀ ਲੰਘਣਾ ਪਵੇਗਾ ਜਿਸ ਲਈ ਇਸ ਸੜਕ ਨੂੰ ਹੋਰ ਚੌੜਾ ਕਰਕੇ ਇਸ ਨੂੰ ਗੋਲ ਕੀਤਾ ਜਾਵੇਗਾ | ਜੰਗਲਾਤ ਵਿਭਾਗ ਵਲੋਂ ਹੋਰ ਜ਼ਮੀਨ ਲੈਣ ਦੀ ਕਲੀਅਰੈਂਸ ਨਾ ਮਿਲਣ ਕਾਰਨ ਹਾਲੇ ਸੜਕ ਚੌੜੀ ਨਹੀਂ ਕੀਤੀ ਜਾ ਸਕੀ |
ਇਸ ਸੜਕ ਨੂੰ ਗੋਲ ਬਣਾਉਣ ਦੀ ਜਗ੍ਹਾ ਇਸ ਨੂੰ ਪੁਲ ਹੇਠੋਂ ਸਿੱਧਾ ਲੰਘਣ ਦਿੱਤਾ ਜਾਵੇ-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਅਤੇ ਗੁਰਪ੍ਰੀਤ ਸਿੰਘ ਕੰਧੋਲਾ
ਭਵਾਨੀਗੜ੍ਹ, ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਕੰਧੋਲਾ ਤੇ ਹੋਰ ਇਲਾਕਾ ਵਾਸੀਆਂ ਨੇ ਨੈਸ਼ਨਲ ਹਾਈਵੇ ਅਥਾਰਿਟੀ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਨੈਸ਼ਨਲ ਹਾਈਵੇ 7 'ਤੇ ਹਾਦਸਿਆਂ ਨੂੰ ਰੋਕਣ ਦੇ ਲਈ ਇਸ ਸੜਕ ਨੂੰ ਗੋਲ ਬਣਾਉਣ ਦੀ ਜਗ੍ਹਾ ਇਸ ਨੂੰ ਪੁਲ ਹੇਠੋਂ ਸਿੱਧਾ ਲੰਘਣ ਦਿੱਤਾ ਜਾਵੇ, 500 ਮੀਟਰ ਦੀ ਦੂਰੀ ਤੇ ਰਾਹਗੀਰਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਸੜਕ ਦੇ ਦੋਨਾਂ ਪਾਸੇ ਹੋਰ ਸੂਚਨਾ ਬੋਰਡ ਲਗਾਏ ਜਾਣ ਇਸ ਤੋਂ ਇਲਾਵਾ ਇੱਥੇ ਜੋ ਵੀ ਘਾਟਾਂ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਪੁਖਤਾਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੰਘਣ ਵਾਲੇ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਚਾਈਨਾ ਡੋਰ ਦੀ ਲਪੇਟ 'ਚ ਆਈ ਬੱਚੀ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਅਗਰਵਾਲ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ-ਬਦਰੀ ਜਿੰਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।