12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲੋਹਾ ਬਾਜ਼ਾਰ ਤੋਂ ਐਮ.ਜੀ.ਐਮ. ਤੱਕ ਅੰਡਰਗਰਾਊਾਡ ਪਾਈਆਂ ਜਾ ਰਹੀਆਂ ਪਾਈਪਾਂ ਦੇ ਕੰਮ ਵਿਚ ਵੱਡਾ ਘਪਲਾ ਹੋਇਆ-ਸ਼ੁਭਮ ਸ਼ੁਭੀ <br/>

ਲੋਹਾ ਬਾਜ਼ਾਰ ਵਿਚ ਪਾਈਆਂ ਜਾ ਰਹੀਆਂ ਪਾਈਪਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਸੂਭੀ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 25-12-2025
ਧੂਰੀ, 24 ਦਸੰਬਰ (ਲਖਵੀਰ ਸਿੰਘ ਧਾਂਦਰਾ) - ਬਾਜ਼ਾਰ ਵਾਲੇ ਫਾਟਕਾਂ ਤੋ ਐਮ.ਜੀ.ਐਮ ਸਿਨੇਮਾ ਤੱਕ ਪਾਣੀ ਨਿਕਾਸੀ ਦੀਆ ਪਾਈਆਂ ਜਾ ਰਹੀਆਂ ਅੰਡਰਗਰਾਊਾਡ ਪਾਈਪਾਂ ਨੂੰ ਲੈ ਕੇ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਸ਼ੁਭੀ ਨੇ ਗੰਭੀਰ ਸਵਾਲ ਖੜੇ ਕਰਦਿਆਂ ਕੰਮ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਸਥਾਨਕ ਦੁਕਾਨਦਾਰਾਂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਸ਼ਹਿਰ ਦੇ ਮੁੱਖ ਫਾਟਕਾਂ ਤੋਂ ਲੈ ਕੇ ਐਮ.ਜੀ.ਐਮ. ਸਿਨੇਮਾ ਤੱਕ ਦੋਵਾਂ ਪਾਸੇ ਪਾਣੀ ਨਿਕਾਸੀ ਦੀਆਂ ਪਾਈਪਾਂ ਦੇ ਮਾਮਲੇ ਵਿਚ ਠੇਕੇਦਾਰ ਵਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਦੋਂ ਮਹਿਕਮੇ ਦੇ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਇਸ ਸੜਕ ਲਈ 12 ਇੰਚ ਵਿਆਸ ਵਾਲੀਆਂ ਸੀਮੈਂਟ ਕੰਕਰੀਟ ਪਾਈਪਾਂ ਮਨਜ਼ੂਰ ਕੀਤੀਆਂ ਗਈਆਂ ਸਨ ਪਰ ਮੌਕੇ 'ਤੇ ਠੇਕੇਦਾਰ ਵਲੋਂ 8 ਇੰਚ ਦੀਆਂ ਪਲਾਸਟਿਕ ਪਾਈਪਾਂ ਪਾਈਆ ਜਾ ਰਹੀਆ ਹਨ | ਉਨ੍ਹਾਂ ਕਿਹਾ ਕਿ ਇਹ ਪਾਣੀ ਦੀ ਨਿਕਾਸੀ ਲਈ ਵੱਡੀ ਸਮੱਸਿਆ ਬਣ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਵਿਚ ਹੀ ਵਿਕਾਸ ਕਾਰਜਾਂ ਵਿਚ ਐਨੀ ਵੱਡੀ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ | ਇਸ ਸੰਬੰਧੀ ਜਦੋਂ ਐਸ ਡੀ ਓ ਅਤੇ ਜੇ.ਈ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀ ਸਮਝਿਆ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਪਿੰਡਾਂ 'ਚ ਟਰੈਕਟਰ ਮਾਰਚ 2 ਜਨਵਰੀ ਨੂੰ <br/> ਅਗਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ 27 ਨੰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।