25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਿਲਖੀ ਦੇ ਘਰ ਪਹੁੰਚੇ ਭਾਜਪਾ ਦੇ ਕਰਜਾਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ <br/>

ਆਪਣੀ ਰਿਹਾਇਸ਼ ਉੱਤੇ ਪਹੁੰਚਣ ਮੌਕੇ ਅਸ਼ਵਨੀ ਸ਼ਰਮਾ ਦਾ ਸਨਮਾਨ ਕਰਦੇ ਹੋਏ ਚਮਨਦੀਪ ਸਿੰਘ ਮਿਲਖੀ ਨਾਲ ਹਨ ਹੋਰ ਭਾਜਪਾ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 08-12-2025
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਕਰਜਾਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਆਪਣੀ ਸੰਗਰੂਰ ਫੇਰੀ ਦੌਰਾਨ ਅਕਾਲੀ ਆਗੂ ਅਤੇ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਦੀ ਰਿਹਾਇਸ਼ ਵਿਖੇ ਪਹੁੰਚੇ | ਆਪਣੀ ਇਸ ਫੇਰੀ ਬਾਰੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਕੋਈ ਰਾਜਸੀ ਪ੍ਰੋਗਰਾਮ ਨਹੀਂ ਸਗੋਂ ਉਨ•ਾਂ ਦਾ ਚਮਨਦੀਪ ਸਿੰਘ ਮਿਲਖੀ ਨਾਲ ਨਿੱਜੀ ਰਿਸ਼ਤਾ ਹੈ ਜਿਸ ਦੇ ਚੱਲਦਿਆਂ ਹੀ ਅੱਜ ਉਹ ਉਨ•ਾਂ ਦੇ ਘਰ ਪਹੁੰਚੇ ਹਨ | ਉਨ•ਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਅਤੇ ਚਿੰਤਾਜਨਕ ਹਨ ਹਰ ਪਾਸੇ ਅਰਾਜਕਤਾ ਦਾ ਮਾਹੌਲ ਹੈ | ਪੰਜਾਬ ਅੰਦਰ ਦਿਨ ਚੜ•ਦੇ ਸਾਰ ਹੀ ਕਿਸੇ ਨਾ ਕਿਸੇ ਸ਼ਹਿਰ ਅੰਦਰ ਗੋਲੀਬਾਰੀ ਅਤੇ ਲੁੱਟ ਆਦਿ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ | ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿਚ ਪੂਰੀ ਤਰ•ਾਂ ਨਾਲ ਅਸਫਲ ਸਾਬਤ ਹੋਈ ਹੈ | ਚਮਨਦੀਪ ਮਿਲਖੀ ਨੇ ਅਸ਼ਵਨੀ ਸ਼ਰਮਾ ਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ•ਾਂ ਦੇ ਘਰ ਪਹੁੰਚਣ ਉੱਤੇ ਧੰਨਵਾਦ ਕਰਦਿਆਂ ਉਨ•ਾਂ ਨੂੰ ਸਤਿਕਾਰ ਵਿਚ ਸਿਰਪਾਓ ਅਤੇ ਦੁਸ਼ਾਲਾ ਭੇਂਟ ਕੀਤਾ | ਇਸ ਮੌਕੇ ਫ਼ਿਲਮੀ ਅਦਾਕਾਰ ਅਤੇ ਭਾਜਪਾ ਆਗੂ ਹੌਬੀ ਧਾਲੀਵਾਲ, ਦਰਸ਼ਨ ਸਿੰਘ ਨੈਣੇਵਾਲੀਆ, ਮਨਿੰਦਰ ਕਪਿਆਲ, ਰਣਦੀਪ ਦਿਓਲ, ਜੀਤ ਕਪਿਆਲ ਅਤੇ ਜੱਗੀ ਲਾਡਵਣਜਾਰਾ ਆਦਿ ਆਗੂ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ |

ਪਿਛਲੀ ਖ਼ਬਰ ਬੀਬੀ ਖੰਗੂੜਾ ਦੇ ਦਿਹਾਂਤ 'ਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਗੁਲਾੜੀ ਤੋਂ ਤੇਜਵੀਰ ਸਿੰਘ ਠਸਕਾ ਸਰਬਸੰਮਤੀ ਨਾਲ ਮੈਂਬਰ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।