24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਭਾਈ ਕੀ ਪਿਸ਼ੌਰ ਅਤੇ ਭੁਟਾਲ ਕਲਾਂ ਜ਼ੋਨ 'ਚੋਂ ਛੇ ਅÏਰਤਾਂ ਅਤੇ ਤਿੰਨ ਮਰਦ ਚੋਣ ਮੈਦਾਨ ਵਿਚ <br/>

ਜ਼ੋਨ ਭਾਈ ਕੀ ਪਿਸ਼ੌਰ ਤੋਂ ਉਮੀਦਵਾਰ ਅਮਨਦੀਪ ਕੌਰ ਖੰਡੇਬਾਦ, ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ, ਹਰਜਿੰਦਰ ਸਿੰਘ ਕਾਲਾ ਰਾਮਗੜ੍ਹ ਸੰਧੂਆਂ, ਆਕਾਸ਼ਦੀਪ ਸਿੰਘ | (ਸੱਜੇ) ਜ਼ੋਨ ਭੁਟਾਲ ਕਲਾਂ ਤੋਂ ਸੁਖਪ੍ਰੀਤ ਕੌਰ ਮਨੇਸ, ਅਮਨਦੀਪ ਕੌਰ ਰਾਏਧਰਾਨਾ, ਕਿਰਨਜੀਤ ਕੌਰ ਬਾਦਲਗੜ੍ਹ, ਮਾਤਾ ਲਖਵੀਰ ਕੌਰ, ਰਾਜ ਕੌਰ ਸਿੰਘੜ ਦੀਆਂ ਫਾਈਲ ਤਸਵੀਰਾਂ | ਤਸਵੀਰਾਂ : ਅਸ਼ੋਕ ਗਰਗ <br/> 08-12-2025
ਲਹਿਰਾਗਾਗਾ, 7 ਦਸੰਬਰ (ਅਸ਼ੋਕ ਗਰਗ)-ਬਲਾਕ ਸੰਮਤੀ ਲਹਿਰਾਗਾਗਾ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਸਰਗਰਮੀਆਂ ਵੱਧ ਗਈਆਂ ਹਨ | ਜ਼ਿਲ੍ਹਾ ਪ੍ਰੀਸ਼ਦ ਲਈ ਜਨਰਲ ਜ਼ੋਨ ਭਾਈ ਕਿ ਪਿਸ਼ੌਰ ਤੋਂ ਆਪ ਦੇ ਉਮੀਦਵਾਰ ਅਮਨਦੀਪ ਕੌਰ ਖੰਡੇਬਾਦ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਸ਼੍ਰੋਮਣੀ ਅਕਾਲੀ ਦਲ ਦੇ ਹਰਜਿੰਦਰ ਸਿੰਘ ਕਾਲਾ ਰਾਮਗੜ੍ਹ ਸੰਧੂਆਂ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਕਾਸ਼ਦੀਪ ਸਿੰਘ ਵਿਚਕਾਰ ਚਕੋਨਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਲਈ ਅÏਰਤ ਲਈ ਰਾਖਵਾਂ ਪਿੰਡ ਭੁਟਾਲ ਕਲਾਂ ਜ਼ੋਨ ਤੋਂ ਆਪ ਦੇ ਉਮੀਦਵਾਰ ਸੁਖਪ੍ਰੀਤ ਕੌਰ ਮਨੇਸ ਪਤਨੀ ਲਵਜੀਤ ਸਿੰਘ ਬੱਬੀ ਸਰਪੰਚ ਹੋਤੀਪੁਰ, ਕਾਂਗਰਸ ਦੇ ਅਮਨਦੀਪ ਕੌਰ ਪਤਨੀ ਗੁਰਦੀਪ ਸਿੰਘ ਕਲੇਰ ਰਾਏਧਰਾਨਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਕਿਰਨਜੀਤ ਕੌਰ ਬਾਦਲਗੜ੍ਹ ਪਤਨੀ ਸਾਬਕਾ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਮਾਤਾ ਲਖਬੀਰ ਕੌਰ ਨਵਾਂ ਗਾਓ, ਭਾਜਪਾ ਦੇ ਰਾਜ ਕੌਰ ਸਿੰਘੜ ਪਤਨੀ ਗੁਰਤੇਜ ਸਿੰਘ ਸਿੰਘੜ ਭੂਟਾਲ ਕਲਾ ਸਾਬਕਾ ਪੁਲਿਸ ਅਫ਼ਸਰ ਨੇ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਜ਼ਿਲ੍ਹਾ ਪਰਿਸ਼ਦ ਲਈ ਜ਼ੋਨ ਭਾਈ ਕੀ ਪਸ਼ੌਰ ਜਨਰਲ, ਜ਼ੋਨ ਬੱਲਰਾ ਐਸੀ ਲਈ, ਜ਼ੋਨ ਭੂਟਾਲ ਕਲਾਂ ਅÏਰਤ ਲਈ ਰਾਖਵਾਂ ਹੈ | ਜ਼ਿਲ੍ਹਾ ਪ੍ਰੀਸ਼ਦ ਲਈ ਚੋਣਾਂ ਲਈ ਜ਼ੋਨ ਭਾਈ ਕੀ ਪਿਸ਼ੌਰ ਜਨਰਲ, ਜ਼ੋਨ ਬੱਲਰਾਂ ਐਸ.ਸੀ. ਲਈ ਰਾਖਵਾਂ ਅਤੇ ਜ਼ੋਨ ਭੁਟਾਲ ਕਲਾਂ ਅÏਰਤ ਲਈ ਰਾਖਵਾਂ ਹੈ | ਭਾਈ ਕੀ ਪਿਸ਼ੌਰ ਵਿਚ ਬਖੋਰਾ ਖ਼ੁਰਦ, ਗੁਰਨੇ ਕਲਾਂ, ਗੁਰਨੇ ਖ਼ੁਰਦ, ਲਹਿਲ ਕਲਾਂ, ਅਲੀਸ਼ੇਰ, ਆਲਮਪੁਰ, ਗੋਬਿੰਦਪੁਰਾ ਜ਼ੋਨ ਜਵਾਹਰਵਾਲਾ, ਲਹਿਲ ਖ਼ੁਰਦ, ਖੰਡੇਬਾਦ, ਖਾਈ, ਰਾਮਗੜ੍ਹ ਸੰਧੂਆਂ, ਅੜਕਵਾਸ, ਘੋੜੇਨਬ, ਰੋੜੇਵਾਲ, ਸੇਖੂਵਾਸ, ਭਾਈ ਕੀ ਪਿਸ਼ੌਰ, ਕੋਟੜਾ ਲਹਿਲ, ਰਾਮਪੁਰਾ ਜਵਾਹਰਵਾਲਾ, ਕਾਲਬੰਜਾਰਾ, ਜ਼ੋਨ ਬੱਲਰਾਂ ਵਿਚ ਮਨਿਆਣਾ, ਫੂਲਦ, ਘਮੂਰਘਾਟ, ਗਨੋਟਾ, ਰਾਮਪੁਰਾ ਗੁੱਜਰਾਂ, ਕੁਦਨੀ, ਹਾਂਡਾ, ਕੜੈਲ, ਕਬੀਰਪੁਰ, ਵਜੀਦਪੁਰ, ਚੂੜਲ ਕਲਾਂ, ਗੁਰੂ ਨਾਨਕ ਨਗਰ ਚੂੜਲ ਕਲਾਂ, ਚੂੜਲ ਖ਼ੁਰਦ, ਕਾਲੀਆ, ਚੋਟੀਆਂ, ਸਲੇਮਗੜ੍ਹ, ਭਾਠੂਆਂ, ਦੇਹਲਾਂ ਸੀਹਾਂ, ਗੋਬਿੰਦਪੁਰਾ ਪਾਪੜਾ, ਸੁਰਜਣ ਭੈਣੀ ਤੇ ਬਖੋਰਾ ਕਲਾਂ ਅਤੇ ਜ਼ੋਨ ਭੁਟਾਲ ਕਲਾਂ ਵਿਚ ਹੋਤੀਪੁਰ, ਨਵਾਂਗਾਓ, ਬੰਗਾ, ਬੁਸੈਹਰਾ, ਬਾਦਲਗੜ੍ਹ, ਸ਼ੇਰਗੜ੍ਹ/ਸੀਹਾਂ ਸਿੰਘ ਵਾਲਾ, ਰਾਜਲਹੇੜੀ, ਡੂਡੀਆਂ, ਹਮੀਰਗੜ੍ਹ, ਭੁਟਾਲ ਖ਼ੁਰਦ, ਢੀਂਡਸਾ, ਜਲੂਰ, ਰਾਏਧਰਾਣਾ, ਡੇਰਾ ਰਾਏਧਰਾਣਾ, ਚਾਂਦੂ, ਭੂੰਦੜ ਭੈਣੀ, ਡੇਰਾ ਭੁਟਾਲ ਕਲਾਂ, ਗੁਰੂ ਤੇਗ਼ ਬਹਾਦਰ ਨਗਰ ਲਹਿਲ ਕਲਾਂ ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਅੰਦਰ 'ਆਪ' ਵਲੋਂ ਇਤਿਹਾਸਕ ਜਿੱਤ ਦਰਜ ਕੀਤੀ ਜਾਵੇਗੀ-ਵਿਧਾਇਕ ਪ੍ਰੋ. ਗੱ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਾਲੀਆਂ ਤੋਂ 'ਆਪ' ਉਮੀਦਵਾਰ ਹਰਜਿੰਦਰ ਸਿੰਘ ਕਾਂਝਲਾ ਦੀ ਚੋਣ ਮੁਹਿੰਮ ਨੂੰ ਪਿੰਡਾਂ ਵਿਚ ਭਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।