24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅੱਜ ਦੇ ਧਰਨੇ ਨੂੰ ਲੈ ਕਿਸਾਨ ਜਥੇਬੰਦੀਆਂ ਵਲੋਂ ਨੁੱਕੜ ਮੀਟਿੰਗਾਂ <br/>

ਅਜੀਤ ਡੈਸਕ 08-12-2025
ਦਿੜ•ਬਾ ਮੰਡੀ, 5 ਦਸੰਬਰ (ਜਸਵੀਰ ਸਿੰਘ ਅÏਜਲਾ)-ਪੰਜਾਬ ਦੇ ਸਾਰੇ ਐੱਸ.ਡੀ.ਓ. ਦਫ਼ਤਰ ਅੱਗੇ ਰੋਸ ਧਰਨੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ•ਬਾ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਪਿੰਡ ਛਾਹੜ ਵਿਖੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਹਰਬੰਸ ਸਿੰਘ ਦਿੜ•ਬਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ ਲਿਆ ਕੇ ਬਿਜਲੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਜਾ ਰਹੀ ਹੈ ਦੇ ਵਿਰੋਧ ਵਿਚ 8 ਦਸੰਬਰ ਨੂੰ ਪੰਜਾਬ ਦੇ ਸਾਰੇ ਐੱਸ.ਡੀ.ਓ. ਦਫ਼ਤਰ ਅੱਗੇ ਰੋਸ ਧਰਨੇ ਦੇ ਬਿਜਲੀ ਬਿੱਲਾ ਦੀਆ ਕਾਪੀਆਂ ਫ਼ੂਕ ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਜੇਕਰ ਕੇਂਦਰ ਸਰਕਾਰ ਨੇ ਬਿਜਲੀ ਬਿੱਲ 2025 ਵਾਪਸ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ | ਇਸ ਮੌਕੇ 'ਤੇ ਪਿੰਡ ਛਾਹੜ ਦੇ ਕਾਈ ਪ੍ਰਧਾਨ ਅਮਰਜੀਤ ਸਿੰਘ, ਝਰਮਲ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਚੀਮਾ, ਗੁਰਵਿੰਦਰ ਸਿੰਘ ਗੁਰੀ, ਨਛੱਤਰ ਸਿੰਘ, ਸਤਪਾਲ ਸ਼ਰਮਾ, ਹਰੀ ਰਾਮ ਸਿੰਘ, ਲੀਲਾ ਸਿੰਘ ਆਦਿ ਦਾ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਸ਼ੇਰਪੁਰ ਵਿਖੇ ਕਰਨਲ ਕੁਲਾਰ ਨੇ ਸਮੂਹ ਸਾਬਕਾ ਸੈਨਿਕਾਂ ਨੂੰ ਇਕਮੁੱਠ ਹੋਣ ਲਈ ਪ੍ਰੇਰਿਆ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਵਿਚ ਲਿਆਂਦੀ ਡਿਜੀਟਲ ਕ੍ਰਾਂਤੀ-ਡਾਕਟਰ ਜਵੰਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।