21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਸੰਗਰੂਰ ਦੀ ਵਿਧਾਇਕਾ ਦੇ ਪਿੰਡ ਭਰਾਜ ਦਾ ਸਰਪੰਚ ਨਾਮਜ਼ਦਗੀ ਪੱਤਰ <br/>

ਅਜੀਤ ਡੈਸਕ 08-12-2025

ਰੱਦ ਕਰਨ ਦੇ ਰੋਸ ਵਜੋਂ 'ਆਪ' ਛੱਡ ਕੇ ਕਾਂਗਰਸ 'ਚ ਹੋਇਆ ਸ਼ਾਮਿਲ
ਭਵਾਨੀਗੜ•, 7 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ•ਦੇ ਬਲਾਕ ਸੰਮਤੀ ਚੰਨੋ ਜ਼ੋਨ ਤੋਂ ਕਾਂਗਰਸੀ ਆਗੂ ਹਰਜੀਤ ਕੌਰ ਪਤਨੀ ਜਸਵੀਰ ਸਿੰਘ ਸਾਬਕਾ ਸਰਪੰਚ ਭਰਾਜ ਦੇ ਨਾਮਜ਼ਦਗੀ ਪੱਤਰ ਰੱਦ ਕਰਾਉਣ ਦੇ ਰੋਸ ਵਜੋਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਿੰਡ ਦੇ ਮੌਜੂਦਾ ਸਰਪੰਚ ਅਮਰੀਕ ਸਿੰਘ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡਦਿਆਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਸ ਦਾ ਸ਼੍ਰੀ ਸਿੰਗਲਾ ਨੇ ਸਵਾਗਤ ਕਰਦਿਆਂ ਉਨ•ਾਂ ਨੂੰ ਸਨਮਾਨਿਤ ਕੀਤਾ | ਇਸ ਸਬੰਧੀ ਕਰਵਾਏ ਸਮਾਗਮ ਵਿਚ ਬੋਲਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਜ਼ਬਰਦਸਤੀ ਜਾਂ ਧੱਕੇਸ਼ਾਹੀ ਲੋਕਾਂ ਦੇ ਫ਼ਤਵੇ ਨੂੰ ਦਬਾ ਨਹੀਂ ਸਕਦੀ | ਉਨ•ਾਂ ਵੋਟਰਾਂ ਨੂੰ ਚੋਣਾਂ ਵਿਚ ਨਾਮਜ਼ਦਗੀ ਪੱਤਰ ਰੱਦ ਕਰਵਾ ਕੇ ਚੋਣ ਜਿੱਤਣ ਵਾਲੇ ਆਪ ਦੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਦੀ ਅਪੀਲ ਕਰਦਿਆਂ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ | ਇਸੇ ਤਰ•ਾਂ ਹੀ ਪਿੰਡ ਫੱਗੂਵਾਲਾ ਵਿਖੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਕਲੱਬ ਦੇ ਸਾਬਕਾ ਪ੍ਰਧਾਨ ਲਾਭ ਸਿੰਘ ਨਾਟੀ ਨੂੰ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ ਕੀਤਾ | ਇਸ ਮੌਕੇ 'ਤੇ ਜ਼ਿਲ•ਾ ਪ੍ਰੀਸ਼ਦ ਜ਼ੋਨ ਫੱਗੂੁਵਾਲਾ ਦੇ ਉਮੀਦਵਾਰ ਹਰੀ ਸਿੰਘ ਫੱਗੂਵਾਲਾ, ਫੱਗੂਵਾਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ, ਸੁਖਚੈਨ ਸਿੰਘ ਰਾਮਪੁਰਾ, ਹਰਜਿੰਦਰ ਸਿੰਘ ਮੰਨਾ, ਨਿਰਪਜੀਤ ਸਿੰਘ, ਗੁਰਪ੍ਰੀਤ ਸਿੰਘ ਕੰਧੋਲਾ, ਸਾਬਕਾ ਸਰਪੰਚ ਕਰਮਜੀਤ ਸਿੰਘ, ਜਗਤਾਰ ਸ਼ਰਮਾ ਨਮਾਂਦਾ, ਰਣਜੀਤ ਸਿੰਘ ਤੂਰ, ਟਹਿਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਹੋਰ ਕਾਂਗਰਸੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਵਿਚ ਲਿਆਂਦੀ ਡਿਜੀਟਲ ਕ੍ਰਾਂਤੀ-ਡਾਕਟਰ ਜਵੰਧਾ ਅਗਲੀ ਖ਼ਬਰ ਅਮਰਗੜ੍ਹ ਥਾਣੇ ਤੋਂ ਹਵਾਲਾਤੀ ਦੇ ਫ਼ਰਾਰ ਹੋਣ ਦੀ ਚਰਚਾ, ਪੁਲਿਸ ਪ੍ਰਬੰਧਾਂ 'ਤੇ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।