09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ 8 ਨੂੰ <br/>

ਮੀਟਿੰਗ ਵਿਚ ਸ਼ਾਮਿਲ ਜਥੇਬੰਦੀ ਦੇ ਆਗੂ | ਤਸਵੀਰ : ਅਸ਼ੋਕ ਗਰਗ <br/> 06-12-2025
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ)-ਇੰਪਲਾਇਜ ਫੈਡਰੇਸ਼ਨ ਪੀ.ਐੱਸ.ਪੀ.ਸੀ.ਐਲ. (ਚਾਹਲ) ਦੀ ਡਵੀਜ਼ਨ ਕਮੇਟੀ ਦੀ ਮੀਟਿੰਗ 66 ਕੇ ਵੀ ਗਰਿੱਡ ਲਹਿਰਾਗਾਗਾ ਵਿਖੇ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੂਬਾਈ ਆਗੂ ਪੂਰਨ ਸਿੰਘ ਖਾਈ, ਬਲਵਿੰਦਰ ਸਿੰਘ ਬੱਲਰਾਂ, ਰਾਮ ਚੰਦਰ ਸਿੰਘ ਖਾਈ, ਰਾਮਫਲ ਸਿੰਘ ਸਲੇਮਗੜ ਹਾਜ਼ਰ ਹੋਏ | ਜਿਸ ਵਿਚ ਪੂਰਨ ਸਿੰਘ ਖਾਈ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2025 ਜੋ ਅਗਲੇ ਸੈਸ਼ਨ ਵਿਚ ਲਿਆਂਦਾ ਜਾ ਰਿਹਾ ਹੈ ਉਸ ਦੇ ਸਬੰਧ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਨ•ਾਂ ਬਿੱਲਾਂ ਦੇ ਵਿਰੁੱਧ 8 ਦਸੰਬਰ ਨੂੰ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪੰਜਾਬ, ਬਿਜਲੀ ਮੁਲਾਜ਼ਮਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਸਾਰੇ ਪੰਜਾਬ ਵਿਚ ਬਿਜਲੀ ਬੋਰਡ ਦੀਆਂ ਸਬ ਡਵੀਜ਼ਨਾਂ ਦੇ ਭਾਰੀ ਇਕੱਠ ਕਰ ਕੇ ਇੰਨਾ ਬਿੱਲਾਂ ਦੀਆਂ ਕਾਪੀਆਂ ਨੂੰ ਸਾੜਨਗੇ | ਜਿਸ ਤਹਿਤ ਲਹਿਰਾਗਾਗਾ ਦੀਆਂ ਦੋਵਾਂ ਸਬ ਡਵੀਜ਼ਨਾਂ ਸ਼ਹਿਰੀ ਤੇ ਦਿਹਾਤੀ ਸਬ ਡਵੀਜ਼ਨ ਵਿਚ ਦੋ ਜਗ•ਾ ਤੇ ਭਾਰੀ ਗਿਣਤੀ ਵਿਚ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਜਿਸ ਬਿਜਲੀ ਮੁਲਾਜ਼ਮਾਂ ਦੀ 100% ਹਾਜ਼ਰੀ ਹੋਵੇਗੀ | ਅੱਜ ਦੀ ਮੀਟਿੰਗ ਵਿਚ ਇਹਨਾਂ ਤੋਂ ਇਲਾਵਾ ਡਵੀਜ਼ਨ ਪ੍ਰਧਾਨ ਅਮਨਦੀਪ ਗਰਗ, ਜਗਸੀਰ ਸਿੰਘ ਰਾਮਗੜ•, ਗੁਰਛੈਬਰ ਸਿੰਘ ਪਸੋਰ, ਮਨਜੀਤ ਸ਼ਰਮਾ, ਖੁਸ਼ਦੀਪ ਸਿੰਘ ਦੀਪੀ, ਗੁਰਪਿਆਰ ਸਿੰਘ ਖਾਈ, ਮੋਹਿਤ ਸ਼ਰਮਾ, ਸੰਦੀਪ ਸਿੰਘ ਨੰਗਲਾ, ਸੁਖਵਿੰਦਰ ਸਿੰਘ ਖਾਈ, ਪਰਵਿੰਦਰ ਸਿੰਘ, ਹਰਦੀਪ ਸਿੰਘ ਖਾਈ, ਹਰਪ੍ਰੀਤ ਸਿੰਘ ਮੂਨਕ, ਤਰਸੇਮ ਸਿੰਘ, ਰਣਜੀਤ ਸਿੰਘ ਲਹਿਰਾਗਾਗਾ ਮੌਜੂਦ ਸਨ |

ਪਿਛਲੀ ਖ਼ਬਰ 'ਰੰਗਲਾ ਪੰਜਾਬ' ਦੀ ਸ਼ਾਨਦਾਰ ਪੇਸ਼ਕਾਰੀ <br/> ਅਗਲੀ ਖ਼ਬਰ ਕਿਸਾਨ ਆਗੂ ਰਾਜ ਸਿੰਘ ਥੇੜ੍ਹੀ ਨੂੰ ਪੁਲਿਸ ਸਵੇਰੇ ਤੜਕੇ ਘਰੋਂ ਚੁੱਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।