09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਟੇਟ ਪੱਧਰੀ ਹਾਕੀ ਖਿਡਾਰੀ ਦਾ ਸਨਮਾਨ <br/>

ਸਕੂਲ ਆਫ਼ ਐਮੀਨੈਂਸ ਸੰਦੌੜ ਵਿਖੇ ਪਿ੍ੰਸੀਪਲ ਦਲਬੀਰ ਸਿੰਘ ਸਟੇਟ ਪੱਧਰ ਦਾ ਹਾਕੀ ਖਿਡਾਰੀ ਪ੍ਰਭਜੋਤ ਸਿੰਘ ਦਾ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਾਉਣ ਸਮੇਂ | ਤਸਵੀਰ : ਜਸਵੀਰ ਸਿੰਘ ਜੱਸੀ <br/> 06-12-2025
ਸੰਦੌੜ, 5 ਦਸੰਬਰ (ਜਸਵੀਰ ਸਿੰਘ ਜੱਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਕੂਲ ਆਫ਼ ਐਮੀਨੈਂਸ ਸੰਦੌੜ ਵਿਖੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਜੋ ਸਕੂਲ ਵਿਚ ਪੜ•ਦਿਆਂ ਫ਼ੌਜ ਵਿਚ ਭਰਤੀ ਹੋ ਗਿਆ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਕੂਲ ਪਿ੍ੰਸੀਪਲ ਸ ਦਲਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਪ੍ਰਭਜੋਤ ਸਿੰਘ ਸਟੇਟ ਪੱਧਰ ਦਾ ਹਾਕੀ ਖਿਡਾਰੀ ਹੈ ਅਤੇ ਬਹੁਤ ਹੀ ਮਿਹਨਤੀ ਹੈ ਜਿਸ ਨੇ ਖੇਡਾਂ ਵਿਚ ਸਕੂਲ, ਮਾਪੇ ਅਤੇ ਜ਼ਿਲ•ਾ ਮਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਸ ਦਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਮਿਹਨਤੀ ਬੱਚੇ ਹੁੰਦੇ ਹਨ ਉਹ ਆਪਣੀ ਮੰਜ਼ਿਲ ਦੀ ਬਹੁਤ ਜਲਦੀ ਪਹਿਚਾਣ ਕਰਕੇ ਅੱਗੇ ਵਧਦੇ ਹਨ ਪ੍ਰਭਜੋਤ ਸਿੰਘ ਉਨ੍ਹ•ਾਂ ਵਿਚੋਂ ਇੱਕ ਹਨ, ਉਨ•ਾਂ ਸਕੂਲ ਵਿਦਿਆਰਥੀ ਨੂੰ ਕਿਹਾ ਕਿ ਇਸ ਬੱਚੇ ਤੋਂ ਬਾਕੀਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਆਪਣੇ ਜੀਵਨ ਵਿਚ ਇੱਕ ਚੰਗਾ ਮੁਕਾਮ ਹਾਸਿਲ ਕੀਤਾ ਜਾ ਸਕੇ | ਸਮਾਗਮ ਦੌਰਾਨ ਸਕੂਲ ਸਟਾਫ਼ ਵਲੋਂ ਪ੍ਰਭਜੋਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਅਮਨਦੀਪ ਸਿੰਘ, ਇਕਬਾਲ ਸਿੰਘ ਬਲਵਿੰਦਰ ਸਿੰਘ ਸਵਰਨਜੀਤ ਸਿੰਘ, ਜਗਸੀਰ ਸਿੰਘ, ਨਾਇਬ ਸਿੰਘ, ਹਰਵਿੰਦਰ ਸਿੰਘ, ਮਨਦੀਪ ਕੌਰ, ਰੁਪਿੰਦਰ ਕੌਰ, ਕੁਲਦੀਪ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਨਵਦੀਪ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ, ਹਰਸਿਮਰਨ, ਰੁਪਿੰਦਰ ਕੌਰ, ਅਮਨਦੀਪ ਗੋਇਲ ਹਾਜ਼ਰ ਸਨ |

ਪਿਛਲੀ ਖ਼ਬਰ ਮੂਲੋਵਾਲ ਦੇ ਬਲਾਕ ਸੰਮਤੀ ਲਈ ਉਮੀਦਵਾਰ ਗੁਰਮੀਤ ਕੌਰ ਨੇ ਭਰੇ ਕਾਗ਼ਜ਼ ਅਗਲੀ ਖ਼ਬਰ ਦਸਮੇਸ਼ ਸਕੂਲ ਬਾਗੜੀਆਂ 'ਚ ਮਾਪੇ ਅਧਿਆਪਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।