09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

'ਆਪ' ਦੇ ਚਾਰ ਉਮੀਦਵਾਰ ਬਿਨਾਂ ਮੁਕਾਬਲੇ ਬਲਾਕ ਸੰਮਤੀ ਮੈਂਬਰ ਚੁਣੇ <br/>

ਅਜੀਤ ਡੈਸਕ 06-12-2025
ਧੂਰੀ, 5 ਦਸੰਬਰ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਨਾਲ ਸਬੰਧਿਤ ਚਾਰ ਬਲਾਕ ਸੰਮਤੀ ਜ਼ੋਨਾਂ ਤੋਂ ਹੁਕਮਰਾਨ ਧਿਰ ਦੇ ਉਮੀਦਵਾਰ ਖ਼ਿਲਾਫ਼ ਕਿਸੇ ਪਾਰਟੀ ਦਾ ਉਮੀਦਵਾਰ ਖੜ੍ਹਾ ਨਾ ਹੋਣ ਕਾਰਨ ਆਪ ਉਮੀਦਵਾਰ ਬਿਨ੍ਹਾਂ ਮੁਕਾਬਲੇ ਬਲਾਕ ਸੰਮਤੀ ਮੈਂਬਰ ਚੁਣੇ ਗਏ | ਹਲਕਾ ਧੂਰੀ ਦੇ ਜ਼ੋਨ ਕੱਕੜਵਾਲ ਤੋਂ ਜਸਪਾਲ ਕੌਰ ਪਤਨੀ ਸਰਪੰਚ ਜਗਜੀਤ ਸਿੰਘ, ਜੋਨ ਈਸੜਾ ਤੋਂ ਰਣਜੀਤ ਸਿੰਘ, ਜੋਨ ਮੀਮਸਾ ਤੋਂ ਸੁਖਮਨਵੀਰ ਸਿੰਘ ਅਤੇ ਜ਼ੋਨ ਢਢੋਗਲ ਤੋਂ ਮਨਪ੍ਰੀਤ ਕੌਰ ਵਿਰੁੱਧ ਕਈ ਹੋਰ ਉਮੀਦਵਾਰ ਨਾ ਡਟਣ ਕਾਰਨ ਇਹ ਬਕਾਇਦਾ ਪੂਰੀ ਚੋਣ ਪ੍ਰਕਿਰਿਆ ਵਿਚੋਂ ਲੰਘਣ ਮਗਰੋਂ ਜੇਤੂ ਹੋ ਗਏ | ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਪੰਜਾਬ ਵਕਫ਼ ਬੋਰਡ ਪੰਜਾਬ ਦੇ ਮੈਂਬਰ ਡਾ ਅਨਵਰ ਭਸੌੜ ਨੇ ਚਾਰ ਜ਼ੋਨਾਂ ਤੋਂ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਕਿਸੇ ਦੇ ਨਾ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਨ | ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਬਲਾਕ ਸੰਮਤੀ ਜ਼ੋਨਾਂ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਰਛਪਾਲ ਸਿੰਘ ਭੁੱਲਰਹੇੜੀ ਉਮੀਦਵਾਰ ਆਮ ਆਦਮੀ ਪਾਰਟੀ ਜੋਨ ਮੀਮਸਾ, ਗਗਨ ਜਵੰਧਾ ਭਸੋੜ ਪ੍ਰਧਾਨ ਟਰੱਕ ਯੂਨੀਅਨ ਧੂਰੀ, ਜਗਜੀਤ ਸਿੰਘ ਫ਼ੌਜੀ ਸਰਪੰਚ ਕੱਕੜਵਾਲ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਮੀਮਸਾ, ਹਰਪ੍ਰੀਤ ਸਿੰਘ ਗਿੱਲ, ਜਸਵਿੰਦਰ ਸਿੰਘ ਖੁਰਮੀ, ਐਡਵੋਕੇਟ ਹੈਪੀ ਗਰਗ ਬਲਾਕ ਪ੍ਰਧਾਨ, ਜਗਤਾਰ ਸਿੰਘ ਬਾਗੜੀ ਆਪ ਫਾੳਾੂਡਰ ਮੈਂਬਰ ਸਲੇਮਪੁਰ, ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਦਿੜ੍ਹਬਾ ਬਲਾਕ ਸੰਮਤੀ ਲਈ 49 ਉਮੀਦਵਾਰਾਂ ਦੇ ਨਾਮਜ਼ਦਗੀਆਂ ਦਰੁਸਤ, ਇੱਕ ਰੱਦ ਅਗਲੀ ਖ਼ਬਰ ਪੰਚਾਇਤ ਸੰਮਤੀ ਲਹਿਰਾਗਾਗਾ ਦੇ 15 ਜ਼ੋਨਾਂ ਲਈ 23 ਔਰਤਾਂ ਤੇ 23 ਮਰਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।