11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰਮਤਿ ਸਮਾਗਮ 12 ਤੋਂ

ਅਜੀਤ ਡੈਸਕ 06-12-2025
ਲੌਂਗੋਵਾਲ, 4 ਦਸੰਬਰ (ਸ.ਸ.ਖੰਨਾ, ਵਿਨੋਦ)-ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਆਪਣਾ ਬੰਦ ਬੰਦ ਕਟਵਾਉਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਵਿਚ 12 ਤੋਂ ਲੈ ਕੇ 14 ਦਸੰਬਰ ਤੱਕ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਸੂਬੇਦਾਰ ਮੇਲਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਤਿਗੁਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਦੂਜੇ ਦਿਨ ਢਾਡੀ ਮੁਕਾਬਲੇ ਕਰਵਾਏ ਜਾਣਗੇ | ਜਿਸ ਵਿਚ ਪੰਥ ਦੇ ਮਹਾਨ ਢਾਡੀ ਹਾਜ਼ਰੀ ਭਰਨਗੇ ਅਤੇ 14 ਦਸੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲ੍ਹੇ•ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣਗੇ ਅਤੇ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ | ਇਸ ਮੌਕੇ ਰਾਜਿੰਦਰ ਸਿੰਘ ਅਕਾਲੀ, ਸੂਬੇਦਾਰ ਮੇਲਾ ਸਿੰਘ, ਪਰਮਜੀਤ ਸਿੰਘ ਭੋਲਾ ਸੋਸਾਇਟੀ ਪ੍ਰਧਾਨ, ਗੁਰਜੰਟ ਸਿੰਘ ਦੁੱਲਟ, ਅਮਰਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਚਹਿਲ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਹਰਮੇਲ ਸਿੰਘ ਟਰਾਂਸਪੋਰਟ, ਜਸਵਿੰਦਰ ਸਿੰਘ ਦੁੱਲਟ ਸਾਬਕਾ ਸੁਸਾਇਟੀ ਪ੍ਰਧਾਨ, ਅਵਤਾਰ ਸਿੰਘ ਦੁੱਲਟ, ਬੰਟੀ ਮਾਨ, ਅਵਤਾਰ ਸਿੰਘ ਰੰਧਾਵਾ, ਸਰਬਣ ਸਿੰਘ ਗਿੱਲ, ਬਲਮ ਸਿੰਘ, ਕਰਮਜੀਤ ਸਿੰਘ ਕਾਕਾ, ਗੁਰਜੰਟ ਸਿੰਘ ਪਾਲੀ ਕਾ, ਰਣਜੀਤ ਸਿੰਘ ਤੋਤੇ ਕਾ, ਜਗਸੀਰ ਸਿੰਘ ਗਾਂਧੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖਾਦੀ ਬੋਰਡ ਮੈਂਬਰ ਗੁਰਦੀਪ ਨਿਆਮਤਪੁਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਕੋਆਰਡੀਨੇਟਰ ਨਿਯੁਕਤ <br/... ਅਗਲੀ ਖ਼ਬਰ ਬਾਲੀਆ ਸਕੂਲ ਵਿਖੇ ਕਰਵਾਏ ਖੇਡ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।