13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

2027 ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਤਿਆਰ, ਪ੍ਰਗਤੀਸ਼ੀਲ ਨੀਤੀਆਂ ਪੰਜਾਬ ਲਈ ਲਾਹੇਵੰਦ-ਕਰਮ ਲਹਿਲ <br/>

ਅਜੀਤ ਡੈਸਕ 23-11-2025
ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਇੰਚਾਰਜ ਸਪੋਰਟਸ ਸ਼ੈੱਲ ਕਰਮ ਲਹਿਲ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਲੋਕ-ਹਿਤੈਸ਼ੀ ਨੀਤੀਆਂ, ਵਿਕਾਸਾਤਮਿਕ ਫ਼ੈਸਲੇ ਅਤੇ ਪਾਰਦਰਸ਼ੀ ਕੰਮਕਾਜ ਨੇ ਲੋਕਾਂ ਵਿਚ ਭਰੋਸੇ ਦੀ ਲਹਿਰ ਮਜ਼ਬੂਤ ਕੀਤੀ ਹੈ | ਕੇਂਦਰ ਸਰਕਾਰ ਵੱਲੋਂ ਪਿਛਲੇ ਵਰਿ੍ਹਆਂ ਵਿਚ ਕੀਤੇ ਗਏ ਬਹੁਤ ਸਾਰੇ ਇਤਿਹਾਸਕ ਫ਼ੈਸਲੇ ਨਾ ਸਿਰਫ਼ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ, ਬਲਕਿ ਗਰੀਬ ਜਨਤਾ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਅਤੇ ਉਦਯੋਗਪਤੀਆਂ ਲਈ ਵੀ ਨਵੀਆਂ ਸੰਭਾਵਨਾਵਾਂ ਦਾ ਦਰਵਾਜ਼ਾ ਖੋਲ੍ਹ ਰਹੇ ਹਨ | ਇਨ੍ਹਾਂ ਪ੍ਰਾਪਤੀਆਂ ਨੂੰ ਹੋਰ ਮਜ਼ਬੂਤੀ ਤਾਂ ਉਸ ਵੇਲੇ ਮਿਲੀ ਜਦੋਂ ਬਿਹਾਰ ਵਿਚ ਭਾਜਪਾ ਨੇ ਇਕ ਵਾਰ ਫਿਰ ਆਪਣੀ ਬਹੁਮਤ ਵਾਲੀ ਸਰਕਾਰ ਬਣਾ ਕੇ ਸਿਆਸੀ ਪੱਧਰ 'ਤੇ ਆਪਣੀ ਲੋਕਪ੍ਰੀਤਤਾ ਅਤੇ ਭਰੋਸੇਮੰਦ ਲੀਡਰਸ਼ਿਪ ਨੂੰ ਸਾਬਤ ਕੀਤਾ | ਇਹ ਜਿੱਤ ਦੇਸ਼ ਦੇ ਬਦਲਦੇ ਰਾਜਨੀਤਿਕ ਨਕਸ਼ੇ ਦੀ ਤਸਵੀਰ ਨੂੰ ਸਪਸ਼ਟ ਕਰਦੀ ਹੈ ਕਿ ਵਿਕਾਸ ਅਤੇ ਪਾਰਦਰਸ਼ੀ ਨੀਤੀਆਂ ਦੀ ਰਾਜਨੀਤੀ ਹੁਣ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਇਸੇ ਦਿ੍ਸ਼ਟੀਕੋਣ ਨੂੰ ਅਪਣਾ ਰਹੀ ਹੈ-ਲੋਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਸਮਝਦਿਆਂ ਨਵੀਆਂ, ਕਾਰਗਰ ਅਤੇ ਭਵਿੱਖ-ਕੇਂਦਰਤ ਪਾਲਸੀਆਂ ਤਿਆਰ ਕਰ ਰਹੀ ਹੈ | ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਉਦਯੋਗੀਕਰਨ ਨਾਲ ਜੋੜਨਾ, ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਬਾਜ਼ਾਰ ਨਾਲ ਜੋੜ ਕੇ ਮਜ਼ਬੂਤੀ ਦੇਣਾ, ਖੇਡਾਂ ਨੂੰ ਰਾਜ ਦੇ ਵਿਕਾਸ ਦਾ ਹਿੱਸਾ ਬਨਾਉਣਾ, ਅਤੇ ਦੂਰਦਰਾਜ ਇਲਾਕਿਆਂ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਣਾ - ਇਹ ਸਭ ਪਾਰਟੀ ਦੀ ਤਰਜੀਹ 'ਚ ਸ਼ਾਮਲ ਹਨ | ਸੂਬਾ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਨੇ ਭਾਜਪਾ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ Tਭਾਜਪਾ ਦੀ ਕੇਂਦਰ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿਚ ਜ਼ਮੀਨੀ ਪੱਧਰ 'ਤੇ ਉਹ ਕੰਮ ਕੀਤੇ ਹਨ, ਜਿਨ੍ਹਾਂ ਦੀ ਉਮੀਦ ਲੋਕਾਂ ਨੂੰ ਦਹਾਕਿਆਂ ਤੋਂ ਸੀ | ਪੰਜਾਬ ਸੰਬੰਧੀ ਗੱਲ ਕਰਦਿਆਂ ਕਰਮ ਲਹਿਲ ਨੇ ਕਿਹਾ ਕਿ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੰਬੀ ਅਤੇ ਸਪਸ਼ਟ ਯੋਜਨਾ ਤਿਆਰ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਪਾਰਟੀ ਦਾ ਫੋਕਸ ਸਿਰਫ਼ ਚੋਣਾਂ ਜਿੱਤਣ 'ਤੇ ਨਹੀਂ, ਬਲਕਿ ਪੰਜਾਬ ਨੂੰ ਮੁੜ ਵਿਕਾਸ ਦੀ ਪਟੜੀ 'ਤੇ ਲਿਆਉਣ 'ਤੇ ਹੈ | ਉਨ੍ਹਾਂ ਦੇ ਮੁਤਾਬਕ ਭਾਜਪਾ ਨੇ ਸੂਬੇ ਲਈ ਇਹ ਮੁੱਖ ਟੀਚੇ ਨਿਰਧਾਰਿਤ ਕੀਤੇ ਹਨ | ਕਰਮ ਲਹਿਲ ਨੇ ਕਿਹਾ ਕਿ Tਭਾਜਪਾ ਪੰਜਾਬ ਨੂੰ ਇੱਕ ਨਵੇਂ ਵਿਕਾਸ ਮਾਡਲ ਨਾਲ ਅੱਗੇ ਵਧਾਉਣ ਲਈ ਤਿਆਰ ਹੈ | ਉਨ੍ਹਾਂ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਦੀ ਤਸਵੀਰ ਬਦਲਣ ਵਾਲੇ ਫ਼ੈਸਲੇ ਹੋਣਗੇ |

ਪਿਛਲੀ ਖ਼ਬਰ ਗੁਰੂ ਨਾਨਕ ਕੰਨਿਆ ਸਕੂਲ ਦੀਆਂ ਵੱਖ-ਵੱਖ ਖੇਤਰਾਂ ਵਿਚ ਮੈਡਲ ਜਿੱਤਣ ਵਾਲੀਆਂ ਮੋਹਰੀ ਵਿਦਿਆਰਥਣਾਂ ਸਨਮਾਨਿਤ <br/> ਅਗਲੀ ਖ਼ਬਰ ਸਰਕਲ ਸ਼ੇਰਪੁਰ ਵਲੋਂ ਹੜ੍ਹ ਪੀੜਤਾਂ ਲਈ ਕਣਕ ਭੇਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।