ਸੰਗਰੂਰ, 20 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਿਤ ਟੈਕਨੀਕਲ ਸਰਵਿਸਜ ਯੂਨੀਅਨ ਵਲੋਂ 22 ਨਵੰਬਰ ਨੰੂ ਸਾਥੀ ਗੁਰਚਰਨ ਸਿੰਘ ਦੀ 29ਵੀਂ ਸਾਲਾਨਾ ਬਰਸੀ ਉੱਤੇ ਮੰਦਿਰ ਸ੍ਰੀ ਰਾਜ ਰਾਜੇਸ਼ਵਰੀ ਵਿਖੇ ਜਥੇਬੰਦਕ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ | ਸਰਕਲ ਆਗੂ ਨਿਰਭੈ ਸਿੰਘ, ਡਵੀਜ਼ਨ ਆਗੂ ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ, ਸਿਟੀ ਪ੍ਰਧਾਨ ਪਰਮਿੰਦਰ ਸਿੰਘ, ਸਾਥੀ ਦਲਵੀਰ ਸਿੰਘ, ਨੈਬ ਖ਼ਾਨ ਘਰਾਚੋਂ, ਰਾਜਪਿੰਦਰ ਸਿੰਘ, ਗੁਰਮੇਲ ਸਿੰਘ ਨੇ ਕਾਨਫ਼ਰੰਸ ਦਾ ਪੋਸਟਰ ਜਾਰੀ ਕਰਨ ਮੌਕੇ ਦੱਸਿਆ ਕਿ ਸਮੂਹ ਭਰਾਤਰੀ ਜਥੇਬੰਦੀਆਂ ਨੰੂ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਪੁਸ਼ਪਿੰਦਰ ਸਿੰਘ ਸੈਣੀ ਅਨੁਸਾਰ ਕਾਨਫ਼ਰੰਸ ਵਿਚ ਲਖਵਿੰਦਰ ਸਿੰਘ ਪ੍ਰਧਾਨ, ਅੰਮਿ੍ਤਪਾਲ ਸਿੰਘ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਸਕੱਤਰ, ਕੁਲਦੀਪ ਸਿੰਘ ਜੁਆਇੰਟ ਸਕੱਤਰ, ਨਿਰਭੈ ਸਿੰਘ ਵਿੱਤ ਸਕੱਤਰ ਅਤੇ ਵਰਕਿੰਗ ਕਮੇਟੀ ਟੈਕਨੀਕਲ ਸਰਵਿਸ਼ਜ਼ ਯੂਨੀਅਨ ਦੇ ਹੋਰ ਆਗੂ ਪਾਵਰ ਕਾਰਪੋਰੇਸ਼ਨ ਦੀ ਮੁਲਾਜ਼ਮਾਂ ਨਾਲ ਸੰਬੰਧਿਤ ਸਮੱਸਿਆਵਾਂ ਸੰਬੰਧੀ ਚਰਚਾ ਕਰਨਗੇ |