08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

9ਵੀਂ ਸਾਲਾਨਾ ਕਾਨਫ਼ਰੰਸ 'ਚ ਪਿ੍ੰਸੀਪਲ ਰਿਫ਼ਤ ਵਹਾਬ ਨੈਸ਼ਨਲ ਖ਼ਿਤਾਬ ਫ਼ਾਰ ਐਕਸੀਲੈਂਸ ਇਨ ਐਜੂਕੇਸ਼ਨ ਨਾਲ ਸਨਮਾਨਿਤ <br/>

ਸਟੇਟ ਐਵਾਰਡੀ ਰਿਫ਼ਤ ਵਹਾਬ ਨੂੰ ਲਖਨਊ ਵਿਖੇ ਆਲ ਇੰਡੀਆ ਕਾਨਫ਼ਰੰਸ ਦੌਰਾਨ ਨੈਸ਼ਨਲ ਐਵਾਰਡ ਫ਼ਾਰ ਐਕਸੀਲੈਂਸ ਇਨ ਐਜੂਕੇਸ਼ਨ ਨਾਲ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 21-11-2025
ਮਲੇਰਕੋਟਲਾ, 20 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਇਸਲਾਮਿਕ ਸੈਂਟਰ ਆਫ਼ ਇੰਡੀਆ, ਲਖਨਊ ਦੇ ਸਹਿਯੋਗ ਨਾਲ 2 ਦਿਨਾਂ ਦੀ ਏ.ਐੱਮ.ਪੀ. (ਐਸੋਸੀਏਸ਼ਨ ਆਫ਼ ਮੁਸਲਿਮ ਪੋ੍ਰਫੈਸ਼ਨਲ) ਨੈਸ਼ਨਲ ਐਨ.ਜੀ.ਓ. ਕਾਨਫ਼ਰੰਸ 2025 ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਦੇਸ਼ ਭਰ 'ਚੋਂ ਸਿੱਖਿਆ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਟਰੱਸਟ ਦੇ ਪ੍ਰਤੀਨਿਧੀਆਂ ਵਲੋਂ ਸ਼ਿਰਕਤ ਕੀਤੀ ਗਈ | ਇਸ 2 ਦਿਨਾਂ ਦੀ ਕਾਨਫ਼ਰੰਸ ਵਿਚ ਦੇਸ਼ ਦੇ 130 ਜ਼ਿਲਿ੍ਹਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਮਸ਼ਹੂਰ ਬੁੱਧੀਜੀਵੀਆਂ, ਵਾਇਸ ਚਾਂਸਲਰਾਂ ਅਤੇ ਸਿੱਖਿਆ ਦੇ ਖੇਤਰ ਦੇ ਮਾਹਿਰਾਂ, ਐਨ.ਜੀ.ਓ. ਦੇ ਪ੍ਰਬੰਧਕਾਂ ਵਲੋਂ ਮੁਸਲਿਮ ਭਾਰਤੀ ਵਿਦਿਆਰਥੀ ਅਤੇ ਮਹਿਲਾਵਾਂ ਦੀ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ਵਿਚ ਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਢੁਕਵੇਂ ਹੱਲ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ | ਕਾਨਫ਼ਰੰਸ ਦਾ ਆਗਾਜ਼ ਇਸਲਾਮਿਕ ਸੈਂਟਰ ਆਫ਼ ਇੰਡੀਆ, ਲਖਨਊ ਅਤੇ ਸ਼ਾਹੀਨ ਅਕੈਡਮੀ ਦੇ ਚੇਅਰਮੈਨ ਅਤੇ ਐਸ਼ਬਾਗ ਦੀ ਈਦਗਾਹ ਦੇ ਸ਼ਾਹੀ ਇਮਾਮ ਤੇ ਸ਼ਹਿਰ ਕਾਜ਼ੀ ਮੌਲਾਨਾ ਖ਼ਾਲਿਦ ਰਸ਼ੀਦ ਫ਼ਰੰਗੀ ਮਿਹਲੀ ਵਲੋਂ ਕੀਤਾ ਗਿਆ | ਇਸ ਮੌਕੇ ਏ.ਐੱਮ.ਪੀ. ਦੇ ਪ੍ਰੈਜ਼ੀਡੈਂਟ ਜਨਾਬ ਆਮਿਰ ਇਦਰੀਸੀ ਨੇ ਆਪਣੀ ਅਗਾਂਹਵਧੂ ਸੋਚ ਸਾਂਝੀ ਕਰਦਿਆਂ 2 ਦਿਨਾਂ ਦੀ ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੇ ਮੌਕੇ ਦੇਸ਼ ਭਰ 'ਚੋਂ ਪੁੱਜੇ ਪ੍ਰਤੀਨਿਧੀਆਂ, ਬੁੱਧੀਜੀਵੀਆਂ ਸਮਾਜ ਸੇਵਕਾਂ ਨੂੰ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ਵਿਚ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਰਾਜ ਮੰਤਰੀ ਦਾਨਿਸ਼ ਆਜ਼ਾਦ ਅਨਸਾਰੀ (ਘੱਟ ਗਿਣਤੀ ਕਲਿਆਣ ਅਤੇ ਵਕਫ਼) ਨੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਖ਼ਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਐਨ.ਜੀ.ਓਜ਼. ਦੀ ਸਰਕਾਰੀ ਵਿਭਾਗਾਂ ਨਾਲ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ | ਇਸ ਮੌਕੇ ਸਿੱਖਿਆ ਦੇ ਖੇਤਰ ਵਿਚ ਉਪ ਲੱਭਦੀਆਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ, ਸਿੱਖਿਅਕ ਸੰਸਥਾਵਾਂ, ਐਨ.ਜੀ.ਓਜ਼. ਅਤੇ ਪਿ੍ੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ | ਆਪਣਾ ਸਨਮਾਨਿਤ ਪੱਤਰ ਪ੍ਰਾਪਤ ਕਰਨ ਲਈ ਪਿ੍ੰਸੀਪਲ ਸ੍ਰੀਮਤੀ ਰਿਫ਼ਤ ਵਹਾਬ ਨੇ ਏ.ਐੱਮ.ਪੀ. ਦੁਆਰਾ ਆਯੋਜਿਤ ਇਸ ਕਾਨਫ਼ਰੰਸ ਵਿਚ ਹਿੱਸਾ ਲਿਆ | ਮੈਡਮ ਰਿਫ਼ਤ ਵਹਾਬ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਾਨਫ਼ਰੰਸ ਵਿਚ ਸ਼ਿਰਕਤ ਕਰਕੇ ਸਨਮਾਨ ਪ੍ਰਾਪਤੀ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਭਰ 'ਚੋਂ ਆਏ ਬੁੱਧੀਜੀਵੀਆਂ ਨੂੰ ਮਿਲਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਅਤੇ ਇਸ ਸਮਾਰੋਹ ਦਾ ਹਿੱਸਾ ਬਣ ਕੇ ਉਹ ਆਪਣੇ ਆਪ ਤੇ ਫ਼ਖ਼ਰ ਮਹਿਸੂਸ ਕਰਦੇ ਹਨ | ਇੱਥੇ ਵਰਨਣਯੋਗ ਹੈ ਕਿ ਪੰਜਾਬ ਸਟੇਟ 'ਚੋਂ ਸ਼੍ਰੀਮਤੀ ਰਿਫ਼ਤ ਵਹਾਬ ਇਕੱਲੇ ਅਜਿਹੇ ਪਿ੍ੰਸੀਪਲ ਹਨ, ਜਿਨ੍ਹਾਂ ਨੂੰ ਜਿਊਰੀ ਵਲੋਂ ਸਾਲ-2025 ਲਈ ਇਸ ਐਵਾਰਡ ਲਈ ਚੁਣਿਆ ਗਿਆ |

ਪਿਛਲੀ ਖ਼ਬਰ ਨਰਿੰਦਰ ਪਾਲ ਸਿੰਘ ਨੇ ਸਿਹਤ ਵਿਭਾਗ ਦੇ ਸੂਬਾ ਪੱਧਰੀ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਪਹਿਲਾ ਸਥਾਨ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।