08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੇਹਕੇ ਕਾਲਜ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਇਆ <br/>

ਸੇਹਕੇ ਕਾਲਜ ਵਿਚ ਸਮਾਗਮ ਦੌਰਾਨ ਹਾਜ਼ਰ ਜਥੇਦਾਰ ਹਰਦੇਵ ਸਿੰਘ ਸੇਹਕੇ, ਕਾਲਜ ਪ੍ਰਬੰਧਕ ਅਤੇ ਅਹਿਮ ਸ਼ਖ਼ਸੀਅਤਾਂ | ਤਸਵੀਰ: ਸਰੌਦ <br/> 21-11-2025
ਮਲੇਰਕੋਟਲਾ, 20 ਨਵੰਬਰ (ਮਨਜਿੰਦਰ ਸਿੰਘ ਸਰੌਦ)-ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਸੇਹਕੇ ਵਿਖੇ ਸ੍ਰੀ ਗੁਰੁ ਤੇਗ਼ ਬਹਾਦੁਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ | ਕਾਲਜ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਕੀਰਤਪੁਰੀ (ਹੈੱਡ ਗ੍ਰੰਥੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਅਤੇ ਕੁਰਬਾਨੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਗੁਰੂ ਸਾਹਿਬ ਬਚਪਨ ਤੋਂ ਹੀ ਸ਼ਾਂਤ ਅਤੇ ਤਿਆਗੀ ਪ੍ਰਵਿਰਤੀ ਸੁਭਾਅ ਦੇ ਮਾਲਕ ਸਨ ਉੱਥੇ ਹੀ ਉਨ੍ਹਾਂ ਅੰਦਰ ਇੱਕ ਮਹਾਨ ਯੋਧੇ ਦੇ ਵੀ ਗੁਣ ਸਨ, ਨਾਲ ਹੀ ਉਨ੍ਹਾਂ ਦੱਸਿਆ ਕਿ ਇਤਿਹਾਸ ਅੰਦਰ ਅਜਿਹੀ ਹੋਰ ਕੋਈ ਵੀ ਉਦਾਹਰਨ ਨਹੀਂ ਮਿਲਦੀ ਜਿੱਥੇ ਕਿਸੇ ਇੱਕ ਧਰਮ ਦੇ ਗੁਰੂ ਨੇ ਕਿਸੇ ਦੂਜੇ ਧਰਮ ਦੇ ਲੋਕਾਂ ਦੇ ਧਰਮ, ਪਹਿਰਾਵੇ ਨੂੰ ਬਚਾਉਣ ਲਈ ਖ਼ੁਦ ਕੁਰਬਾਨੀ ਦਿੱਤੀ ਹੋਵੇ | ਇਸ ਉਪਰੰਤ ਡਾ. ਧਰਮ ਚੰਦ ਵਾਤਿਸ਼ (ਸਾਬਕਾ ਮੁਖੀ, ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ, ਸਰਕਾਰੀ ਕਾਲਜ, ਮਲੇਰਕੋਟਲਾ ਅਤੇ ਉੱਘੇ ਪੰਜਾਬੀ ਲੇਖਕ) ਨੇ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਹੁਕਮਨਾਮਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਮਾਗਮ ਦੇ ਅੰਤ ਵਿਚ ਸੰਸਥਾ ਦੇ ਚੇਅਰਮੈਨ ਹਰਦੇਵ ਸਿੰਘ ਸੇਹਕੇ ਅਤੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸਿੰਘ ਸਿੱਧੂ ਨੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ | ਮੰਚ ਸੰਚਾਲਕ ਅਸਿਸਟੈਂਟ ਪ੍ਰੋਫੈਸਰ ਦਿਲਪ੍ਰੀਤ ਰੇਹਾਨ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਈ ਮਨੀ ਸਿੰਘ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ 'ਆਪ' ਵਲੋਂ ਬਲਤੇਜ ਪੰਨੂੰ ਦੀ ਸੂਬਾ ਜਨਰਲ ਸਕੱਤਰ ਵਜੋਂ ਨਿਯੁਕਤੀ 'ਤੇ ਅਮਰਗੜ੍ਹ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।