08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਗਰ ਕੌਂਸਲ ਸੰਗਰੂਰ ਨੂੰ 28 ਨਵੰਬਰ ਲਈ ਨੋਟਿਸ ਜਾਰੀ <br/>

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਸਾਲਿਡ ਬੇਸਟ ਡੰਪ ਸਾਈਟ ਦਾ ਦੌਰਾ ਕੀਤੇ ਜਾਣ ਮੌਕੇ ਲੱਗੇ ਹੋਏ ਕੂੜੇ ਦੇ ਵੱਡੇ ਢੇਰ | <br/> 21-11-2025
ਸੰਗਰੂਰ, 20 ਨਵੰਬਰ (ਧੀਰਜ ਪਸੋਰੀਆ)-ਸੰਗਰੂਰ ਦੇ ਚਿੰਤਤ ਨਾਗਰਿਕਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 17 ਨਵੰਬਰ ਨੂੰ ਨਗਰ ਕੌਂਸਲ ਸੰਗਰੂਰ ਨੂੰ ਭੇਜੇ ਗਏ ਨੋਟਿਸ ਵਿਚ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਤਹਿਤ ਨੋਟਿਸ ਦਾ ਗੰਭੀਰ ਨੋਟਿਸ ਲਿਆ ਹੈ | ਜ਼ਿਕਰਯੋਗ ਹੈ ਕਿ ਇਸ ਨੋਟਿਸ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ 28 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ | ਐਡਵੋਕੇਟ ਕਮਲ ਆਨੰਦ ਨੇ ਦੱਸਿਆ ਕਿ ਇਹ ਨੋਟਿਸ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਤਹਿਤ ਜਾਰੀ ਕੀਤਾ ਗਿਆ ਹੈ, ਜੋ ਸਪਸ਼ਟ ਤੌਰ 'ਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼, 2016 ਦੀ ਲਗਾਤਾਰ ਉਲੰਘਣਾ ਦੀ ਪੁਸ਼ਟੀ ਕਰਦਾ ਹੈ | ਇਹ ਨੋਟਿਸ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਆਦੇਸ਼ਾਂ ਦੀ ਜਾਣਬੁੱਝ ਕੇ ਕੀਤੀ ਗਈ ਉਲੰਘਣਾ ਦੇ ਸਿੱਟੇ ਵਜੋਂ ਹੈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਨੋਟਿਸ ਸਪਸ਼ਟ ਕਰਦਾ ਹੈ ਕਿ ਮਿੳਾੂਸੀਪਲ ਕੌਂਸਲ ਸੰਗਰੂਰ ਸ਼ਹਿਰ ਵਾਸੀਆਂ ਦੀ ਵਾਸੀਆਂ ਸਿਹਤ ਪ੍ਰਤੀ ਬਿਲਕੁਲ ਗੰਭੀਰ ਨਹੀਂ ਹੈ, ਮਿੳਾੂਸੀਪਲ ਕੌਂਸਲ ਦੀ ਲਾਪਰਵਾਹੀ ਅਤੇ ਕੰਮ ਨਾ ਕਰਨ ਕਰ ਕੇ ਕੁੱਲ 84 ਲੱਖ ਰੁਪਏ ਦਾ ਜੁਰਮਾਨਾ ਨਗਰ ਕੌਂਸਲ ਸੰਗਰੂਰ ਉੱਤੇ 1 ਜੁਲਾਈ 2020 ਤੋਂ 30 ਜੂਨ 2025 ਤੱਕ ਨਿਯਮਾਂ ਦੀ ਪਾਲਣਾ ਕਰਨ ਅਤੇ ਕੂੜੇ ਦੇ ਸਹੀ ਢੰਗ ਨਾਲ ਨਿਪਟਾਰਾ ਕਰਨ ਵਿਚ ਲਗਾਤਾਰ ਅਸਫਲ ਰਹਿਣ ਲਈ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਹੈ ਜਿਸ ਬਾਰੇ ਨਗਰ ਕੌਂਸਲ ਨੇ ਅਧੂਰਾ ਭੁਗਤਾਨ 18 ਲੱਖ ਰੁਪਏ ਜਮ੍ਹਾ ਕਰਵਾਏ ਸਨ | ਜਤਿੰਦਰ ਕਾਲੜਾ ਨੇ ਕਿਹਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਟੀਮ ਵੱਲੋਂ 25 ਅਕਤੂਬਰ 2025 ਨੂੰ ਕੀਤੀ ਗਈ ਜਾਂਚ ਨੇ, ਡੰਪ ਸਾਈਟ ਅਤੇ ਕੂੜਾ ਪ੍ਰਬੰਧਨ ਕੇਂਦਰਾਂ ਦੀ ਨਿਰਾਸ਼ਾਜਨਕ ਸਥਿਤੀ ਜ਼ਮੀਨੀ ਪੱਧਰ 'ਤੇ ਗੰਭੀਰ ਉਲੰਘਣਾਵਾਂ ਦੀ ਪੁਸ਼ਟੀ ਕੀਤੀ ਹੈ | ਸਾਲਿਡ ਵੈਸਟ ਡੰਪ ਸਾਈਟ (ਸੰਗਰੂਰ-ਉਭਾਵਲ ਰੋਡ) ਵਿਖੇ ਕੂੜੇ ਦੇ 10 ਫੁੱਟ ਉੱਚੇ ਵੱਡੇ ਢੇਰ ਮਿਲੇ | ਲਗਭਗ 2 ਏਕੜ ਦੀ ਇਹ ਸਾਈਟ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਹੋਰ ਕੂੜਾ ਸੁੱਟਣ ਲਈ ਕੋਈ ਖਾਲੀ ਥਾਂ ਨਹੀਂ ਹੈ | ਜਾਂਚ ਸਮੇਂ ਡੰਪ ਸਾਈਟ 'ਤੇ ਕੂੜੇ ਨੂੰ ਬਲਦਾ ਹੋਇਆ ਪਾਇਆ ਗਿਆ | ਸਾਰਾ ਕੂੜਾ ਅਣ-ਛਾਂਟਿਆ ਪਾਇਆ ਗਿਆ ਅਤੇ ਸਾਈਟ 'ਤੇ ਜ਼ਹਿਰੀਲਾ ਤਰਲ ਲੀਚੇਟ ਵੀ ਦੇਖਿਆ ਗਿਆ ਜਿਸ ਨੂੰ ਇਕੱਠਾ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ | ਵਿਰਾਸਤੀ ਕੂੜੇ ਦਾ ਕੋਈ ਬਾਇਓਰੀਮੀਡੀਏਸ਼ਨ ਨਹੀਂ ਕੀਤਾ ਜਾ ਰਿਹਾ ਹੈ | ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਚਾਰ ਵੱਖ-ਵੱਖ ਥਾਵਾਂ 'ਤੇ ਮੁਹੱਈਆ ਕਰਵਾਏ ਗਏ ਕੰਪੋਸਟ ਪਿਟਸ ਜਾਂ ਸ਼ੈੱਡਾਂ ਵਿਚੋਂ ਕੋਈ ਵੀ ਕਾਰਜਸ਼ੀਲ ਨਹੀਂ ਹੈ | 20 ਕੂੜਾ ਡੰਪ 'ਤੇ ਅਣ-ਛਾਂਟਿਆ ਠੋਸ ਕੂੜਾ ਸੁੱਟਿਆ ਜਾ ਰਿਹਾ ਹੈ | ?ਇਨ੍ਹਾਂ ਵਿਚੋਂ ਕੋਈ ਵੀ ਕੂੜਾ ਡੰਪ ਕਿਸੇ ਵੀ ਪਾਸਿਓਾ ਢੱਕਿਆ ਹੋਇਆ ਨਹੀਂ ਹੈ ਅਤੇ ਕੂੜਾ ਖੁੱਲ੍ਹੀਆਂ ਸੜਕਾਂ 'ਤੇ ਸੁੱਟਿਆ ਜਾ ਰਿਹਾ ਹੈ | ਇਸ ਗਲਤ ਪ੍ਰਬੰਧਨ ਕਾਰਨ ਜਨਤਕ ਸ਼ਿਕਾਇਤਾਂ ਵਿਚ ਰੋਗਾਂ ਦੇ ਫੈਲਣ ਅਤੇ ਸੰਕਟਕਾਲੀਨ ਸਥਿਤੀ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ | ਇੰਜੀਨੀਅਰ ਪਰਵੀਨ ਬਾਂਸਲ ਨੇ ਕਿਹਾ ਕਿ ਸੰਗਰੂਰ ਦੇ ਨਾਗਰਿਕ ਹੋਣ ਦੇ ਨਾਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿੳਾੂਸੀਪਲ ਕੌਂਸਲ ਤੋਂ ਮੰਗ ਕਰਦੇ ਹਨ ਕਿ ਨਗਰ ਕੌਂਸਲ ਦੇ ਉਨ੍ਹਾਂ ਅਧਿਕਾਰੀਆਂ ਦੀ ਤੁਰੰਤ ਪਛਾਣ ਕੀਤੀ ਜਾਵੇ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਸ਼ਹਿਰ ਨੂੰ 84 ਲੱਖ ਰੁਪਏ ਦਾ ਬੋਝ ਪਿਆ ਹੈ, ਅਤੇ ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ | ਸਤਿੰਦਰ ਸੈਣੀ ਨਗਰ ਕੌਂਸਲਰ ਨੇ ਕਿਹਾ ਕਿ-ਬਦਬੂਦਾਰ, ਓਵਰਫ਼ਲੋ ਹੋ ਰਹੇ ਕੂੜੇ ਦੇ ਸਥਾਨਾਂ ਤੋਂ ਲੈ ਕੇ ਦੂਸ਼ਿਤ ਜ਼ਮੀਨੀ ਅਤੇ ਸਤ੍ਹਾ ਦੇ ਪਾਣੀ ਤੱਕ-ਇਹ ਸਭ ਅਣਗਹਿਲੀ ਦੇ ਸਿੱਧੇ ਨਤੀਜੇ ਹਨ | ਸੰਗਰੂਰ ਦੇ ਇਨ੍ਹਾਂ ਚਿੰਤਤ ਨਾਗਰਿਕਾਂ ਨੇ ਮਿੳਾੂਸੀਪਲ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਸਮਾਂਬੱਧ ਫ਼ੈਸਲਾਕੁਨ ਕਾਰਵਾਈ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਸੂਬਾ ਸਰਕਾਰ ਨੂੰ ਇਸ ਸਥਿਤੀ ਦਾ ਐਮਰਜੈਂਸੀ ਨੋਟਿਸ ਲੈਣਾ ਅਤੇ ਉਨ੍ਹਾਂ ਅਧਿਕਾਰੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਤਹਿਤ ਇਸ ਸਖ਼ਤ ਕਾਰਵਾਈ ਦਾ ਕਾਰਨ ਬਣੇ, ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ |


ਸੰਗਰੂਰ ਦੇ ਸਮਾਜ ਚਿੰਤਕ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ | ਤਸਵੀਰਾਂ: ਮੁਕੇਸ਼ ਕੁਮਾਰ


ਪਿਛਲੀ ਖ਼ਬਰ ਅਲੌਕਿਕ ਨਗਰ ਕੀਰਤਨ ਦਾ ਮਲੇਰਕੋਟਲਾ ਪਹੁੰਚਣ 'ਤੇ ਹਜ਼ਾਰਾਂ ਸੰਗਤਾਂ ਵਲੋਂ ਨਿੱਘਾ ਸਵਾਗਤ <br/> ਅਗਲੀ ਖ਼ਬਰ ਧਾਰਮਿਕ ਸਮਾਗਮ 29 ਨੂੰ-ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।